Friday , September 17 2021
Breaking News
Home / Lockdown / ਜਲੰਧਰ ਸ਼ਹਿਰ ਦੇ ਵਪਾਰੀ ਤੇ ਕਾਰੋਬਾਰੀ ਸੰਗਠਨਾਂ ਵੱਲੋਂ ਜਲੰਧਰ ਦੇ ਸਾਂਸਦ ਚੋਧਰੀ ਸੰਤੋਖ ਸਿੰਘ ਅਤੇ ਜਲੰਧਰ ਸੈਂਟਰਲ ਹਲਕੇ ਦੇ ਵਿਧਾਇਕ ਰਾਜਿੰਦਰ ਬੇਰੀ ਨਾਲ ਮੁਲਾਕਾਤ ਕੀਤੀ

ਜਲੰਧਰ ਸ਼ਹਿਰ ਦੇ ਵਪਾਰੀ ਤੇ ਕਾਰੋਬਾਰੀ ਸੰਗਠਨਾਂ ਵੱਲੋਂ ਜਲੰਧਰ ਦੇ ਸਾਂਸਦ ਚੋਧਰੀ ਸੰਤੋਖ ਸਿੰਘ ਅਤੇ ਜਲੰਧਰ ਸੈਂਟਰਲ ਹਲਕੇ ਦੇ ਵਿਧਾਇਕ ਰਾਜਿੰਦਰ ਬੇਰੀ ਨਾਲ ਮੁਲਾਕਾਤ ਕੀਤੀ

ਫ਼ਰੰਟ ਪੇਜ (ਰਮੇਸ਼ ਕੁਮਾਰ) ਅੱਜ ਜਲੰਧਰ ਸ਼ਹਿਰ ਦੇ ਵਪਾਰੀ ਤੇ ਕਾਰੋਬਾਰੀ ਸੰਗਠਨਾਂ ਵੱਲੋਂ ਜਲੰਧਰ ਦੇ ਸਾਂਸਦ ਚੋਧਰੀ ਸੰਤੋਖ ਸਿੰਘ ਅਤੇ ਜਲੰਧਰ ਸੈਂਟਰਲ ਹਲਕੇ ਦੇ ਵਿਧਾਇਕ ਰਾਜਿੰਦਰ ਬੇਰੀ ਨਾਲ ਮੁਲਾਕਾਤ ਕੀਤੀ। ਵਪਾਰੀਆਂ ਨੇ ਕਿਹਾ ਕਿ ਸਾਡੇ ਕਾਰੋਬਾਰ ਦਾ ਬਹੁਤ ਬੁਰਾ ਹਾਲ ਹੈ I ਕੋਰੋਨਾ ਮਹਾਂਮਾਰੀ ਦੇ ਕਾਰਨ ਸਰਕਾਰ ਵੱਲੋਂ ਜੇਕਰ ਲਾਕਡਾਊਨ ਲਗਾਉਣਾ ਵੀ ਹੈ ਤਾਂ ਇਸ ਦਾ ਕੋਈ ਸਿਸਟਮ ਬਣਾਇਆ ਜਾਵੇ ਤਾਂ ਜੋ ਲੋਕਾਂ ਨੂੰ ਵੀ ਇਸ ਬਿਮਾਰੀ ਤੋਂ ਬਚਾਇਆ ਜਾ ਸਕੇ ਅਤੇ ਕਾਰੋਬਾਰ ਦਾ ਵੀ ਨੁਕਸਾਨ ਨਾ ਹੋ ਸਕੇ I ਮਾਰਚ 2020 ਤੋਂ ਲੈ ਕੇ ਦੇਸ਼ ਵਿਚ ਇਹੋ ਜਿਹੇ ਹਾਲਤ ਹਨ ਕਾਰੋਬਾਰ ਦਾ ਪਹਿਲਾ ਹੀ ਬਹੁਤ ਨੁਕਸਾਨ ਹੋ ਚੁੱਕਿਆ ਹੈ I ਕੁਝ ਵਪਾਰ ਤੇ ਦੁਕਾਨਾਂ ਬੰਦ ਕਰਨ ਨਾਲ ਇਸ ਬਿਮਾਰੀ ਦਾ ਕੋਈ ਹੱਲ ਨਹੀਂ ਨਿਕਲੇਗਾ I ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਸ ਸੰਬੰਧੀ ਕੋਈ ਸਿਸਟਮ ਬਣਾਉਣ I ਸਾਂਸਦ ਚੋਧਰੀ ਸੰਤੋਖ ਸਿੰਘ ਅਤੇ ਵਿਧਾਇਕ ਰਾਜਿੰਦਰ ਬੇਰੀ ਨੇ ਕਿਹਾ ਕਿ ਪ੍ਰਸ਼ਾਸ਼ਨ ਨਾਲ ਗੱਲਬਾਤ ਕਰਕੇ ਜਲਦ ਹੀ ਇਸ ਦਾ ਹੱਲ ਕੱਢਿਆ ਜਾਵੇਗਾ ਤੇ ਕਾਰੋਬਾਰੀਆਂ, ਵਪਾਰੀਆਂ ਤੇ ਦੁਕਾਨਦਾਰਾਂ ਨੂੰ ਰਾਹਤ ਦਿਲਵਾਈ ਜਾਵੇਗੀ I ਇਸ ਮੀਟਿੰਗ ਵਿਚ ਕਾਰੋਬਾਰੀ ਰਵਿੰਦਰ ਧਿਰ, ਨਰਿੰਦਰ ਸਿੰਘ ਸੱਗੂ, ਬਲਜੀਤ ਸਿੰਘ ਆਹਲੂਵਾਲੀਆਂ, ਅਨਿਲ ਅਰੋਡ਼ਾ, ਰਕੇਸ਼ ਗੁਪਤਾ, ਅਮਿਤ ਸਹਿਗਲ, ਵਿਪਨ ਪਰਿਨਜਾ, ਸੰਦੀਪ ਗਾਂਧੀ, ਰਮਨ ਅਰੋਡ਼ਾ, ਮਹਿੰਦਰ ਸ਼ੁਰ, ਭੁਪਿੰਦਰ ਸਿੰਘ ਭਿੰਦਾ, ਰਣਜੀਤ ਸਿੰਘ, ਦਿਲਪ੍ਰੀਤ ਖੇੜਾ ਮੋਜੂਦ ਸਨ!

About Front Page

Check Also

निहंग सिंहों के वेष में व्यक्ति के हाथ काटने की घटना दर्शाती है कि कानून व्यवस्था का बेड़ागर्क हुआ 

जालंधर : अमृतसर में निहंग सिंह के वेश में आए लुटेरों द्वारा एक व्यक्ति का हाथ काटना …