Friday , September 17 2021
Breaking News
Home / आम आदमी पार्टी / 73 ਸਾਲਾਂ ਬਾਅਦ ਵੀ ਦੇਸ਼ ਵਿੱਚ ਮਿਹਨਤਕਸ਼ ਲੋਕਾਂ ਨੂੰ ਇਨਸਾਫ ਨਹੀਂ ਮਿਲਿਆ :- ਸੁਰਿੰਦਰ ਸਿੰਘ ਸੋਢੀ

73 ਸਾਲਾਂ ਬਾਅਦ ਵੀ ਦੇਸ਼ ਵਿੱਚ ਮਿਹਨਤਕਸ਼ ਲੋਕਾਂ ਨੂੰ ਇਨਸਾਫ ਨਹੀਂ ਮਿਲਿਆ :- ਸੁਰਿੰਦਰ ਸਿੰਘ ਸੋਢੀ


ਜਲੰਧਰ,1 ਮਈ (ਰਮੇੇਸ਼ ਕੁਮਾਰ) ਆਮ ਆਦਮੀ ਪਾਰਟੀ ਦੀ ਜ਼ਿਲ੍ਹਾ ਜਲੰਧਰ ਦੀ ਇਕਾਈ ਨੇ ਅੱਜ ਕੌਮਾਂਤਰੀ ਮਜਦੂਰ ਦਿਵਸ ਦੇ ਮੌਕੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਤੇ ਜ਼ਿਲਾ ਪ੍ਰਧਾਨ ਸੁਰਿੰਦਰ ਸਿੰਘ ਸੋਢੀ ਨੇ ਕਿਹਾ ਕਿ ਆਜ਼ਾਦੀ ਦੇ 73 ਸਾਲਾਂ ਬਾਅਦ ਵੀ ਦੇਸ਼ ਵਿਚ ਮਿਹਨਤਕਸ਼ ਲੋਕਾਂ ਨੂੰ ਬਣਦਾ ਇਨਸਾਫ ਨਹੀਂ ਮਿਲਿਆ। ਮਜਦੂਰ ਵਰਗ ਦਾ ਅੱਜ ਵੀ ਸੋਸ਼ਣ ਹੋ ਰਿਹਾ ਹੈ, ਬਲਕਿ ਪਿਛਲੇ 15-20 ਸਾਲਾਂ ਵਿੱਚ ਤਾਂ ਦੇਸ਼ ਦੇ ਕਨੂੰਨ ਵਿਚ ਏਦਾਂ ਦੀਆਂ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ ਕਿ ਮਜ਼ਦੂਰ ਵਰਗ ਨੂੰ ਸਰਕਾਰ ਨੇ ਵੱਡੇ ਵੱਡੇ ਉਦਯੋਗਪਤੀਆਂ ਦੇ ਰਹਿਮੋ ਕਰਮ ਤੇ ਛੱਡ ਦਿੱਤਾ ਹੈ। ਅਸੰਗਠਿਤ ਖੇਤਰ ‘ਚ ਤਾਂ ਮਜ਼ਦੂਰਾਂ ਨੂੰ ਕਨੂੰਨ ਮੁਤਾਬਿਕ ਨਿਰਧਾਰਿਤ ਪੂਰੀ ਤਨਖਾਹ ਵੀ ਨਹੀਂ ਮਿਲਦੀ। ਪਿਛਲੇ ਸਾਲ ਕੋਰੋਨਾ ਦੇ ਕਹਿਰ ਦੌਰਾਨ ਪ੍ਰਵਾਸੀ ਮਜਦੂਰਾਂ ਨੂੰ ਹਜ਼ਾਰਾਂ ਮੀਲ ਦਾ ਸਫਰ ਪੈਦਲ ਚਲ ਕੇ ਤਹਿ ਕਰਨਾ ਪਿਆ, ਉਦੋਂ ਕਈ ਅਜਿਹੇ ਦ੍ਰਿਸ਼ ਸਾਹਮਣੇ ਆਏ ਜਿਨ੍ਹਾਂ ਨੇ ਸਾਡੀਆਂ ਅੱਖਾਂ ਮੂਹਰੇ ਲਿਆ ਕੇ ਰੱਖ ਦਿੱਤਾ ਕਿ ਕਿਵੇਂ ਹੁਣ ਤੱਕ ਮਜਦੂਰ ਵਰਗ ਨੂੰ ਹਾਸ਼ੀਏ ਤੇ ਰੱਖਿਆ ਗਿਆ ਹੈ।


ਸੁਰਿੰਦਰ ਸਿੰਘ ਨੇ ਦੱਸਿਆ ਕਿ ਮਜਦੂਰ ਦਿਵਸ ਦੀਆਂ ਜੜ੍ਹਾਂ ਮਜਦੂਰਾਂ ਦੇ ਅੱਠ ਘੰਟੇ ਪ੍ਰਤੀ ਦਿਨ ਮਜਦੂਰੀ ਮੰਗਣ ਤੋਂ ਉਪਜੀਆਂ ਸੀ, ਪਰ ਭਾਰਤ ਵਿੱਚ ਅੱਜ ਵੀ ਮਜਦੂਰਾਂ ਤੋਂ ਘੱਟ ਤਨਖਾਹਾਂ ਤੇ 12-12 ਘੰਟੇ ਕੰਮ ਲਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਨਾ ਤਾਂ ਕੇਂਦਰ ਸਰਕਾਰ ਤੇ ਨਾ ਹੀ ਸੂਬਾ ਸਰਕਾਰ ਦਿਹਾੜੀਦਾਰ ਮਜ਼ਦੂਰਾਂ ਦੀ ਸਾਰ ਲੈ ਰਹੀ ਹੈ। ਉਨਾਂ ਨੇ ਕਿਹਾ ਕਿ ਕੇਜਰੀਵਾਲ ਸਰਕਾਰ ਜਿਥੇ ਕਰੋਨਾ ਨਾਲ ਲੜਨ ਲਈ ਮੈਡੀਕਲ ਸਹੂਲਤਾਂ ਦਾ ਪ੍ਰਬੰਧ ਕਰਨ ਲਈ ਆਪਣੀ ਪੂਰੀ ਵਾਹ ਲਗਾ ਰਹੀ ਹੈ ਉੱਥੇ ਕਰੋਨਾ ਨਾਲ ਲੜਨ ਵਾਲੇ ਯੋਧੇ ਡਾਕਟਰਾਂ, ਨਰਸਾਂ, ਪੈਰਾ ਮੈਡੀਕਲ ਸਟਾਫ, ਸਫ਼ਾਈ ਕਰਮਚਾਰੀਆਂ ਆਦਿ ਦਾ ਪੂਰਾ ਖਿਆਲ ਰੱਖ ਰਹੀ ਹੈ, ਉਥੇ ਹੀ ਆਟੋ ਡਰਾਇਵਰਾਂ ਅਤੇ ਦਿਹਾੜੀਦਾਰ ਮਜ਼ਦੂਰਾਂ ਦੇ ਖਾਤੇ ਵਿਚ ਪੰਜ ਹਜ਼ਾਰ ਰੁਪਏ ਪਾ ਰਹੀ ਹੈ।
ਇੱਥੇ ਕੈਪਟਨ ਸਰਕਾਰ ਮਿਹਨਤਕਸ਼ਾਂ ਅਤੇ ਦਿਹਾੜੀਦਾਰ ਮਜ਼ਦੂਰਾਂ ਦੀ ਕੋਈ ਸਾਰ ਨਹੀਂ ਲੈ ਰਹੀ। ਲਾਕ ਡਾਊਨ ਕਾਰਨ ਬਹੁਤ ਸਾਰੇ ਮਜ਼ਦੂਰ ਆਪਣੀ ਰੋਜ਼ੀ ਰੋਟੀ ਗੁਆ ਚੁੱਕੇ ਹਨ, ਘਰ ਦਾ ਗੁਜ਼ਾਰਾ ਚਲਾਉਣਾ ਅਤਿ ਮੁਸ਼ਕਲ ਹੋਇਆ ਪਿਆ ਹੈ। ਕੇਂਦਰ ਦੀ ਮੋਦੀ ਸਰਕਾਰ ਅਤੇ ਸੂਬੇ ਦੀ ਕੈਪਟਨ ਸਰਕਾਰ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਕਾਰਨ ਵੀ ਮਜ਼ਦੂਰ ਵਰਗ ਬਹੁਤ ਹੀ ਮਾੜੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਤਾਲਾਬੰਦੀ ਦੀ ਮਾਰ ਝੱਲ ਰਹੇ ਮਜ਼ਦੂਰਾਂ ਦੀਆਂ ਉਜ਼ਰਤਾਂ ਵਿੱਚ ਵਾਧੇ ਦਾ ਐਲਾਨ ਕਰ ਆਪਣੇ ਆਦੇਸ਼ ਨੂੰ ਵਾਪਸ ਲੈ ਕੇ ਸੂਬਾ ਸਰਕਾਰ ਨੇ ਪੰਜਾਬ ਦੇ ਮਜਦੂਰ ਵਰਗ ਨਾਲ ਧੋਖਾ ਕੀਤਾ। ਮਹਿੰਗਾਈ ਭੱਤੇ ਦਾ ਲੇਖਾ ਕਰਨ ਤੋਂ ਬਾਅਦ ਸਾਲ ਵਿੱਚ ਦੋ ਵਾਰ ਉਜਰਤਾਂ ਵਿੱਚ ਸੋਧ ਕੀਤੀ ਜਾਣੀ ਚਾਹੀਦੀ ਸੀ ਪਰ ਸਿਤੰਬਰ 2019 ਤੋਂ ਬਾਅਦ ਹੁਣ ਤਕ ਪੰਜਾਬ ਦਾ ਮਜਦੂਰ ਉਜਰਤਾਂ ਵਿੱਚ ਵਾਧੇ ਦੀ ਉਡੀਕ ਕਰ ਰਿਹਾ ਹੈ। ਦਿੱਲੀ ਅਤੇ ਪੰਜਾਬ ਵਿਚ ਉਜਰਤ ਦੇ ਅੰਕੜਿਆਂ ਦੀ ਤੁਲਨਾ ਕਰਦਿਆਂ, ਉਨ੍ਹਾਂ ਕਿਹਾ ਕਿ ਜਦੋਂਕਿ ਦਿੱਲੀ ਵਿੱਚ ਘੱਟੋ ਘੱਟ ਦਿਹਾੜੀ 596 ਰੁਪਏ ਹੈ, ਪੰਜਾਬ ਵਿੱਚ ਅੱਜ ਵੀ ਮਜਦੂਰਾਂ ਲਈ 338 ਰੁਪਏ ਦਿਹਾੜੀ ਨਿਰਧਾਰਿਤ ਕੀਤੀ ਗਈ ਹੈ।
ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜੋ ਕਰਮਚਾਰੀ ਉਹ ਭਾਵੇਂ ਕਿਸੇ ਵੀ ਵਿਭਾਗ ਚ ਹੋਵੇ, ਅਤੇ ਦਿਹਾੜੀਦਾਰ ਮਜ਼ਦੂਰ ਇਸ ਕਰੋਨਾ ਮਹਾਂਮਾਰੀ ਚ ਵੀ ਆਪਣੀ ਜਾਨ ਜੋਖ਼ਮ ਚ ਪਾ ਕੇ ਆਪਣੀ ਡਿਊਟੀ ਤਨਦੇਹੀ ਨਾਲ ਨਿਭਾ ਰਹੇ ਹਨ, ਉਹਨਾਂ ਸਾਰੇ ਕਰਮਚਾਰੀਆਂ ਨੂੰ ਕੋਵਿਡ-19 ਤਹਿਤ ਬੀਮਾ ਕਵਰ ਅਧੀਨ ਲਿਆਂਦਾ ਜਾਵੇ। ਸੁਰਿੰਦਰ ਸਿੰਘ ਨੇ ਕਿਹਾ ਕਿ ਹੁਣ ਵਕਤ ਆ ਗਿਆ ਹੈ ਕੇ ਸਰਕਾਰ, ਸਰਕਾਰੀ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰੇ, ਹਰ ਤਰ੍ਹਾਂ ਦੇ ਕੱਚੇ ਕਾਮਿਆਂ ਨੂੰ ਪੱਕਾ ਕਰੇ। ਇਕ ਤੋਂ ਵਧੇਰੇ ਪੈਨਸ਼ਨਾਂ ਲੈਂਦੇ ਸਾਰੇ ਵਿਧਾਇਕਾਂ ਮੰਤਰੀਆਂ ਦੀਆਂ ਪੈਨਸ਼ਨਾਂ ਬੰਦ ਕਰਕੇ ਸਰਕਾਰੀ ਖਜਾਨੇ ਦੀ ਲੁੱਟ ਬੰਦ ਕੀਤੀ ਜਾਵੇ ਅਤੇ ਇਹ ਆਪਣਾ ਇਨਕਮ ਟੈਕਸ ਸਰਕਾਰੀ ਖਜਾਨੇ ਵਿੱਚੋਂ ਭਰਨ ਦੀ ਥਾਂ ਖੁਦ ਭਰਨ। ਕਰਮਚਾਰੀਆਂ ਦੀਆਂ ਤਨਖਾਹਾਂ ਤੇ ਕਟੌਤੀ ਕਰਨ ਦੀਆਂ ਬਣਾਈਆਂ ਜਾ ਰਹੀਆਂ ਸਕੀਮਾਂ ਬੰਦ ਕੀਤੀਆਂ ਜਾਣ।

About Front Page

Check Also

निहंग सिंहों के वेष में व्यक्ति के हाथ काटने की घटना दर्शाती है कि कानून व्यवस्था का बेड़ागर्क हुआ 

जालंधर : अमृतसर में निहंग सिंह के वेश में आए लुटेरों द्वारा एक व्यक्ति का हाथ काटना …