Friday , February 26 2021
Breaking News
Home / Education / ਚਣੱਕਿਆ ਇੰਟਰਨੈਸ਼ਨਲ ਸਕੂਲ ਦੀ ਪ੍ਰਿੰਸਿਪਲ ਨੂੰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ

ਚਣੱਕਿਆ ਇੰਟਰਨੈਸ਼ਨਲ ਸਕੂਲ ਦੀ ਪ੍ਰਿੰਸਿਪਲ ਨੂੰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ

ਫਰੰਟ ਪੇਜ (ਰਮੇਸ਼ ਕੁਮਾਰ)ਚਣੱਕਿਆ ਇੰਟਰਨੈਸ਼ਨਲ ਸਕੂਲ ਪੂਰਨਪੁਰ ਜਲੰਧਰ ਦੀ ਪ੍ਰਿੰਸੀਪਲ ਬਰਿੰਦਰ ਕੌਰ ਨੂੰ ਨੈਸ਼ਨਲ ਸਕੂਲ ਅਵਾਰਡ ਵੱਲੋਂ ਕੋਐਡੀਸ਼ਨਲ ਕੰਟਰੀਬਿਊਸ਼ਨ ਆਫ਼ ਚੇਂਜਿੰਗ ਦੀ ਐਜ਼ੂਕੇਸ਼ਨ ਸਿਸਟਮ ਇਨ ਪੰਜਾਬ ਅਤੇ ਸਕੂਲ ਵਿੱਚ ਬੈਸਟ ਇ-ਲਰਨਿੰਗ ਟੈਕਨਾਲੋਜੀ 2020 ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।ਪ੍ਰਿੰਸੀਪਲ ਬਰਿੰਦਰ ਕੌਰ ਨੇ ਦੱਸਿਆ ਕਿ ਰਾਸ਼ਟਰਪਤੀ ਪੱਧਰ ਉੱਤੇ ਉਹਨਾਂ ਦੇ ਸਕੂਲ ਦਾ ਨਾਂਅ ਉਹਨਾਂ ਲਈ ਜ਼ਿਆਦਾ ਖੁਸ਼ੀ ਵਾਲੀ ਗੱਲ ਹੈ ਅਤੇ ਉਨ੍ਹਾਂ ਦੇ ਲਈ ਇਹ ਬੜੇ ਮਾਣ ਵਾਲੀ ਗੱਲ ਹੈ।ਸਕੂਲ ਦੀ ਮੈਨੇਜਮੈਂਟ ਕਮੇਟੀ, ਵਿਦਿਆਰਥੀਆਂ ਅਤੇ ਟੀਚਰਾਂ ਨੇ ਪ੍ਰਿੰਸੀਪਲ ਬਰਿੰਦਰ ਕੌਰ ਨੂੰ ਵਧਾਈ ਦਿੱਤੀ। ਚੇਅਰਮੈਨ ਨੇ ਕਿਹਾ ਕਿ ਇਹ ਪ੍ਰਿੰਸੀਪਲ ਦੀ ਸਖਤ ਮਿਹਨਤ ਦਾ ਨਤੀਜਾ ਹੈ ਕਿ ਅੱਜ ਚਨੱਕਿਆ ਇੰਟਰਨੈਸ਼ਨਲ ਸਕੂਲ ਨੈਸ਼ਨਲ ਪੱਧਰ ਉੱਤੇ ਅਵਾਰਡ ਨਾਂ ਰੌਸ਼ਨ ਕਰ ਰਿਹਾ ਹੈ ਚੇਅਰਮੈਨ ਨੇ ਕਿਹਾ ਕਿ ਇਹ ਪ੍ਰਿੰਸੀਪਲ ਦੀ ਸਖਤ ਮਿਹਨਤ ਹੈ ਕਿ ਕੀ ਇਹ ਸਕੂਲ ਆਨਲਾਈਨ ਐਜੂਕੇਸ਼ਨ ਪ੍ਰਦਾਨ ਕਰਨ ਵਿਚ ਮੋਹਰੀ ਸਕੂਲ ਬਣਿਆ ਹੈ। ਪ੍ਰਿੰਸੀਪਲ ਸਮੂਹ ਵਿਦਿਆਰਥੀਆਂ ਅਤੇ ਟੀਚਰਜ਼ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਸਕੂਲ ਦੇ ਫਾਉਂਡਰ ਚੇਅਰਮੈਨ ਸਵ: ਸ. ਹਰਮੇਲ ਸਿੰਘ ਚੰਦੀ ਰਾਸ਼ਟਰਪਤੀ ਮੈਡਲ ਵਿਜੇਤਾ ਰਿਟਾ: ਪੀ ਪੀ ਐਸ ਦਾ ਅਸ਼ੀਰਵਾਦ ਅਤੇ ਮਾਰਗ ਦਰਸ਼ਕ ਬਣ ਕੇ ਹੀ ਅੱਜ ਮੈਂਨੂੰ ਇਹ ਕਾਮਯਾਬੀ ਮਿਲੀ ਹੈ।

About Front Page

Check Also

इनोसैंट हाट्र्स में ‘हम हार नहीं मानेंगे के संदेश के साथ वर्चुअल वार्षिकोत्सव

इनोसैंट हाट्र्स में ‘हम हार नहीं मानेंगे के संदेश के साथ वर्चुअल वार्षिकोत्सवजालन्धर , 3 …