
ਫਰੰਟ ਪੇਜ (ਰਮੇਸ਼ ਕੁਮਾਰ) ਜੀਵਨ ਵਿੱਚ ਹਰ ਵਸਤੂ ਮਿਲ ਸਕਦੀ ਹੈ ਲੇਕਿਨ ਪੂਰਨ ਸੰਤ ਸਤਿਗੁਰੂ ਦਾ ਮਿਲਣਾ ਸਭ ਤੋਂ ਵੱਡੀ ਪ੍ਰਾਪਤੀ ਹੈ, ਕਿਉਂਕਿ ਪੂਰਨ ਗੁਰੂ ਇਸ ਮਾਨਵ ਜੀਵਨ ਦੇ ਕਲਿਆਣ ਦਾ ਮਾਰਗ ਦੱਸਦੇ ਹਨ।

ਉਪਰੋਕਤ ਵਿਚਾਰ ਦਿਵਿਆ ਜਯੋਤੀ ਜਾਗ੍ਰਤੀ ਸੰਸਥਾਨ ਨੂਰਮਹਿਲ ਤੋਂ ਪਧਾਰੇ ਭਾਈ ਸਾਹਿਬ ਭਾਈ ਮੰਗਲ ਸਿੰਘ ਜੀ ਨੇ ਪਿੰਡ ਨਾਰੰਗਪੁਰ ਵਿਖੇ ਸੰਗਤਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਦਿੱਤੇ। ਉਹ ਇੱਥੇ ਪੈਰਵੀ ਅਫਸਰ ਸ. ਗੁਰਦੀਪ ਸਿੰਘ ਜੋਸਣ ਦੀ ਸਪੁੱਤਰੀ ਬੀਬੀ ਪਰਮਿੰਦਰ ਕੌਰ ਜੋਸਣ ਦੇ ਸ਼ੁਭ ਅਨੰਦ ਕਾਰਜ ਦੀ ਖੁਸ਼ੀ ਵਿੱਚ ਕਰਵਾਏ ਗਏ ਸ਼੍ਰੀ ਸੁਖਮਨੀ ਸਾਹਿਬ ਜੀ ਭੋਗ ਉਪਰੰਤ ਸ਼ਬਦ ਵਿਆਖਿਆ ਕਰ ਰਹੇ ਸਨ। ਉਹਨਾਂ ਦੇ ਨਾਲ ਆਏ ਭਾਈ ਬਲਦੇਵ ਸਿੰਘ ਜੀ ਨੇ ਗੁਰਬਾਣੀ ਦਾ ਇਲਾਹੀ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਬਾਈ ਤਰਨਪ੍ਰੀਤ ਸਿੰਘ ਜੀ ਨੇ ਤਬਲੇ ਦੀ ਸੰਗਤ ਕੀਤੀ।


ਭਾਈ ਮੰਗਲ ਸਿੰਘ ਜੀ ਨੇ ਅੱਗੇ ਸ਼ਬਦ ਵਿਆਖਿਆ ਕਰਦਿਆਂ ਕਿਹਾ ਕਿ ਸਾਡੀ ਸ਼ਰਦਾ ਉਦੋਂ ਹੀ ਪੂਰਨ ਹੁੰਦੀ ਹੈ ਜਦੋਂ ਸਤਿਗੁਰੂ ਜੀ ਦਿਆਲ ਹੋ ਜਾਣ। ਸਤਿਗੁਰੂ ਦੇ ਦਆ ਮੇਹਰ ਤੋਂ ਬਾਅਦ ਜੀਵਨ ਦਾ ਅਧੂਰਾਪੰਨ ਦੂਰ ਹੋ ਜਾਂਦਾ ਹੈ ਅਤੇ ਫਿਰ ਜੀਵਨ ਕੋਈ ਇੱਛਾ ਬਾਕੀ ਨਹੀਂ ਰਹਿ ਜਾਂਦੀ। ਕਿਉਂਕਿ ਪੂਰਨ ਗੁਰੂ ਜੀਵਨ ਐਸੀ ਅਲੌਕਿਕ ਖੁਸ਼ੀ ਪ੍ਰਦਾਨ ਕਰਦੇ ਹਨ ਕਿ ਕੋਈ ਕਾਮਨਾ ਦੀ ਕਮੀ ਇਨਸਾਨ ਨੂੰ ਕਦੇ ਨਹੀਂ ਖਟਗਦੀ। ਸਤਿਗੁਰੂ ਆਪਣੇ ਸੇਵਕਾਂ ਦੇ ਸਾਰੇ ਕਾਰਜ ਆਪ ਕਰਦੇ ਹਨ, ਸੇਵਕ ਨੂੰ ਮਨ ਹੀ ਮਨ ਲੱਖਾਂ ਖੁਸ਼ੀਆ ਦੀ ਪ੍ਰਾਪਤੀ ਹੁੰਦੀ ਹੈ। ਪਰ ਇਹ ਸਭ ਜੀਵਨ ਵਿੱਚ ਪੂਰਨ ਗੁਰੂ ਦੁਆਰਾ ਪ੍ਰਦਾਨ ਕੀਤਾ ਗਿਆ ਬ੍ਰਹੰਮ ਗਿਆਨ ਮਿਲਣ ਤੋਂ ਬਾਅਦ ਹੀ ਸੰਭਵ ਹੈ। ਬ੍ਰਹੰਮ ਗਿਆਨ ਤੋਂ ਭਾਵ ਜੋਤ ਸਰੂਪ ਪ੍ਰਮਾਤਮਾ ਦਾ ਦਰਸ਼ਨ ਆਪਣੇ ਘਟ ਦੇ ਅੰਦਰ ਕਰਨਾ ਹੀ ਬ੍ਰਹੰਮ ਗਿਆਨ ਹੈ।


ਇਸ ਮੌਕੇ ਤੇ ਸ. ਜਗਤਾਰ ਸਿੰਘ ਜੋਸਨ, ਸ. ਜਸਵੀਰ ਸਿੰਘ ਜੋਸਣ, ਸ. ਪ੍ਰਿੰਸਦੀਪ ਸਿੰਘ ਜੋਸਣ(ਕਨੈਡਾ),ਸ.ਗੁਰਿੰਦਰ ਸਿੰਘ (ਕਨੈਡਾ) ਸ.ਮਨਜੋਤ ਸਿੰਘ ਜੋਸਣ ,ਸ਼੍ਰੀ ਬਲਵੀਰ ਸਿੰਘ ਭੱਟੀ ਜੀ (AIG ਕ੍ਰਾਇਮ ਜਲੰਧਰ) ਸ. ਸੁਰਿੰਦਰ ਸਿੰਘ ਢੋਟ ,ਸ. ਕੁਲਦੀਪ ਸਿੰਘ ਢੋਟ, ਸ. ਹਿੰਮਤ ਸਿੰਘ ਢੋਟ, ਸ. ਈਸਾ ਸਿੰਘ ਢੋਟ, ਸ. ਨਿਰਮਲ ਸਿੰਘ ਖਿੰਢਾ,ਸ.ਸਰਵਜੀਤ ਸਿੰਘ ਝੰਡ,ਸ.ਇੰਦਰਵੀਰ ਸਿੰਘ ਢੋਟ, ਸ. ਗੁਰਿੰਦਰ ਸਿੰਘ ਝੰਡ, ਸ. ਸੁਖਦੇਵ ਸਿੰਘ (ਅਮਰੀਕਾ),ਸ਼੍ਰੀ ਅਮਰ ਸ਼੍ਰੀਵਾਸਤਵ ਜੀ (ਸਮਾਜ ਸੇਵਕ),ਸ਼੍ਰੀ ਰਾਕੇਸ਼ ਸ਼ਰਮਾਂ ਜੀ (ਐਡੀਸ਼ਨਲ ਸੈਸ਼ਨ ਜੱਜ), ਪ੍ਰਸਿੱਧ ਪੰਜਾਬੀ ਗਾਇਕ ਫਿਰੋਜ ਖਾਨ, ਬੂਟਾ ਮਹੁੰਮਦ, ਦਵਿੰਦਰ ਦਿਆਲਪੁਰੀ, ਗੁਰਵਿੰਦਰ ਨਾਗਰਾ, ਦਾਨਸ਼ਵੀਰ ਕੋਟੀ, ਸ. ਕਰਨਵੀਰ ਸਿੰਘ (ਅਮਰੀਕਾ),ਸ. ਕੋਮਲਪ੍ਰੀਤ ਸਿੰਘ(ਅਮਰੀਕਾ),ਮਧੂ ਸਾਈਂ, ਬੀਬੀ ਸ਼ਰੀਫਾ ਜੀ(ਡੇਰਾ ਉਦੇਸੀਆਂ) ਗੌਤਮ ਚਾਹਲ ਸ.ਅਰਸ਼ਦੀਪ ਸਿੰਘ ਖਿੰਢਾ,ਸਮੇਤ ਭਾਰੀ ਗਿਣਤੀ ਵਿੱਚ ਸੰਗਤਾਂ ਮੌਜੂਦ ਰਹੀਆਂ।