
ਫਰੰਟ ਪੇਜ (ਰਮੇਸ਼ ਕੁਮਾਰ) ਚੁਰਾਸੀ ਲੱਖ ਜੂਨਾਂ ਭੋਗਣ ਤੋਂ ਬਾਅਦ ਹੀ ਜੀਵ ਆਤਮਾ ਨੂੰ ਪ੍ਰਮਾਤਮਾ ਦੀ ਅਪਾਰ ਕ੍ਰਿਪਾ ਸਦਕਾ ਮਨੁੱਖਾ ਦੇਹੀ ਦੀ ਪ੍ਰਾਪਤੀ ਹੁੰਦੀ ਹੈ, ਪਰ ਮਨੁੱਖ ਦਾ ਜੀਵਨ ਤਾਂ ਹੀ ਸਫਲ ਹੁੰਦਾ ਹੈ ਜਦੋਂ ਉਹ ਕਿਸੇ ਪੂਰਨ ਸੰਤ ਸਤਿਗੁਰੂ ਦੀ ਸ਼ਰਨ ਵਿੱਚ ਜਾ ਕੇ ਉਹਨਾਂ ਪਾਸੋਂ ਬ੍ਰਹੰਮ ਗਿਆਨ ਦੀ ਪ੍ਰਾਪਤੀ ਕਰਦਾ ਹੈ।

ਜਿਸ ਗਿਆਨ ਦੀ ਪ੍ਰਾਪਤੀ ਤੋਂ ਬਾਅਦ ਇਨਸਾਨ ਦਿਵਯ ਦ੍ਰਿਸ਼ਟੀ ਦੁਆਰਾ ਜੋਤੀ ਸਰੂਪ ਪ੍ਰਮਾਤਮਾ ਦਾ ਦਰਸ਼ਨ ਆਪਣੇ ਘਟ ਅੰਦਰ ਕਰਦਾ ਹੈ।

ਉਪਰੋਕਤ ਵਿਚਾਰ ਦਿਵਿਆ ਜਯੋਤੀ ਜਾਗ੍ਰਤੀ ਸੰਸਥਾਨ ਨੂਰਮਹਿਲ ਤੋਂ ਪਧਾਰੇ ਭਾਈ ਸਾਹਿਬ ਭਾਈ ਸਰਿੰਦਰ ਸਿੰਘ ਜੀ ਨੇ ਸ਼੍ਰੀ ਗੁਰੂ ਰਵਿਦਾਸ ਗੁਰੂਦੁਆਰਾ ਤੱਲ੍ਹਣ ਵਿਖੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਦਿੱਤੇ। ਉਹ ਬੀਬੀ ਵਚਨੀ ਦੇ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਣ ਲਈ ਵਿਸ਼ੇਸ਼ ਰੂਪ ਵਿੱਚ ਆਏ ਸਨ। ਇੱਥੇ ਜਿਕਰਯੋਗ ਹੈ ਕਿ ਮਾਤਾ ਵਚਨੀ ਪਿਛਲੇ ਦਿਨੀਂ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ।