Thursday , April 22 2021
Breaking News
Home / धर्म-कर्म / ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ ਸਤਗੁਰੂ ਨਾਨਕ ਪ੍ਰਗਟਿਆ , ਮਿਟੀ ਧੁੰਦ ਜੱਗ ਚਾਨਣ ਹੋਇਆ, ਜੀਉ ਕਰ ਸੂਰਜ ਨਿਕਲਿਆ , ਤਾਰੇ ਛੁਪੇ ਅੰਧੇਰ ਪਲੋਆ

ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ ਸਤਗੁਰੂ ਨਾਨਕ ਪ੍ਰਗਟਿਆ , ਮਿਟੀ ਧੁੰਦ ਜੱਗ ਚਾਨਣ ਹੋਇਆ, ਜੀਉ ਕਰ ਸੂਰਜ ਨਿਕਲਿਆ , ਤਾਰੇ ਛੁਪੇ ਅੰਧੇਰ ਪਲੋਆ

ਹੁਸ਼ਿਆਰਪੁਰ( ਸਰੋਆ)- ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ 551 ਵਾਂ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾਪੂਰਵਕ ਸ਼੍ਰੀ ਗੁਰੂ ਸਿੰਘ ਸਭਾ , ਰੇਲਵੇ ਰੋਡ, ਹੁਸ਼ਿਆਪੁਰ ਵਿਖੇ ਮਨਾਇਆ ਗਿਆ।26 ਨੰਵਬਰ ਨੂੰ ਨਗਰ ਕੀਰਤਨ ਤੋਂ ਉਪਰੰਤ ਅੱਜ ਸਵੇਰ 4 ਵਜੇ ਤੋਂ ਕੀਰਤਨ ਦੀ ਲੜੀ ਸ਼ੁਰੂ ਕੀਤੀ ਗਈ, ਵੱਖ ਵੱਖ ਕੀਰਤਨੀ ਜੱਥਿਆ ਨੇ ਕੀਰਤਨ ਕਰਕੇ ਸੰਗਤ ਨੂੰ ਨਿਹਾਲ ਕੀਤਾ।ਸਰਬਜੀਤ ਸਿੰਘ,ਹੈਡ ਗ੍ਰੰਥੀ ,ਗੁਰੂਦਵਾਰਾ ਸ਼੍ਰੀ ਗੁਰੂ ਸਿੰਘ ਸਭਾ ਨੇ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਬਾਰੇ ਦੱਸ ਕੇ ਸਾਰੀ ਸੰਗਤ ਨੂੰ ਉਨ੍ਹਾਂ ਦੇ ਦਿੱਤੇ ਗਏ ਉਪਦੇਸ਼ਾਂ ਬਾਰੇ ਜਾਣੂ ਕਰਵਾਇਆ।

ਹਜ਼ਾਰਾਂ ਦੀ ਗਿਣਤੀ ਚ ਸੰਗਤ ਨੇ ਗੁਰੂ ਘਰ ਆਕੇ ਹਾਜਰੀ ਲਗਵਾਈ ਅਤੇ ਗੁਰਦਵਾਰਾ ਸ਼੍ਰੀ ਗੁਰੂ ਸਿੰਘ ਸਭਾ ਵਲੋ ਪਹਿਲੀ ਪਾਤਸ਼ਾਹੀ ਦੀ ਕਿਰਪਾ ਸਦਕਾ ਸੰਗਤ ਨੂੰ ਅਟੁੱਟ ਲੰਗਰ ਵਰਤਾਇਆ ਗਿਆ। ਇਸ ਸ਼ੁੱਭ ਦਿਹਾੜੇ ਤੇ ਸੇਵਾਦਾਰ ਸਵਤੰਤਰ ਸਿੰਘ ਉਰਫ ਗੋਲਡੀ, ਵਿਜੈ ਕੁਮਾਰ ਸਰੋਆ ਉਰਫ ਬਬਲੂ, ਦਵਿੰਦਰ ਸਿੰਘ ਬੱਧਣ ਉਰਫ ਬਿੰਦਰ, ਸੁਮਿਤ ਸਿੰਘ ਚਾਵਲਾ, ਰੋਹਿਤ ਸ਼ਰਮਾ, ਤਨਵੀਰ ਸਿੰਘ,ਵਿਕਾਸ ਸ਼ਰਮਾ, ਮੰਜੂ ਸ਼ਰਮਾ,ਸੋਨੂੰ ਅਤੇ ਸਮੂਹ ਸੇਵਾਦਾਰਾ ਵਲੋਂ ਵੱਧ ਚੜ ਕੇ ਸੇਵਾ ਨਿਭਾਈ ਗਈ।

About Front Page

Check Also

ਡਾ. ਬੀ. ਆਰ ਅੰਬੇਦਕਰ ਵੈਲਫੇਅਰ ਅਤੇ ਬਲੱਡ ਡੋਨਰਜ਼ ਕਲੱਬ ਕੰਡਿਆਣਾ ਆਦਮਪੁਰ ਵਲੋਂ ਆਦਮਪੁਰ ਥਾਣਾ ਵਿੱਚ ਥਾਣਾ ਮੁੱਖੀ ਦਾ ਚਾਰਜ ਲੈਣ ਤੇ ਕੀਤਾ ਸਵਾਗਤ

ਹੁਸ਼ਿਆਰਪਰ (ਸਰੋਆ)-ਡਾ. ਬੀ. ਆਰ ਅੰਬੇਦਕਰ ਵੈਲਫੇਅਰ ਅਤੇ ਬਲੱਡ ਡੋਨਰਜ਼ ਕਲੱਬ ਕੰਡਿਆਣਾ ਆਦਮਪੁਰ ਵਲੋਂ ਆਦਮਪੁਰ ਥਾਣਾ …