
ਹੁਸ਼ਿਆਰਪਰ (ਸਰੋਆ)-ਡਾ. ਬੀ. ਆਰ ਅੰਬੇਦਕਰ ਵੈਲਫੇਅਰ ਅਤੇ ਬਲੱਡ ਡੋਨਰਜ਼ ਕਲੱਬ ਕੰਡਿਆਣਾ ਆਦਮਪੁਰ ਵਲੋਂ ਆਦਮਪੁਰ ਥਾਣਾ ਵਿੱਚ ਥਾਣਾ ਮੁੱਖੀ ਸ਼੍ਰੀ ਰਾਜੀਵ ਕੁਮਾਰ ਜੀ ਦਾ ਚਾਰਜ ਲੈਣ ਤੇ ਸਵਾਗਤ ਕੀਤਾ ਗਿਆ। ਡਾ. ਬੀ. ਆਰ ਅੰਬੇਦਕਰ ਵੈਲਫੇਅਰ ਅਤੇ ਬਲੱਡ ਡੋਨਰਜ਼ ਕਲੱਬ ਕੰਡਿਆਣਾ ਆਦਮਪੁਰ ਦੇ ਮੁੱਖ ਪ੍ਰਬੰਧਕ ਰਮਨ ਬੈਂਸ ਤੇ ਸਮੂਹ ਕਲੱਬ ਮੈਂਬਰਾਂ ਨੇ ਕਲੱਬ ਦੇ ਨਾਮ ਦਾ ਸਨਮਾਨ ਚਿੰਨ੍ਹ ਵਜੋਂ ਭੇਟ ਕੀਤਾ ਗਿਆ ਜਿਸ ਵਿਚ ਸਮੂਹ ਕਲੱਬ ਮੈਂਬਰ ਸੰਨੀ ਪਵਾਰ, ਰਮਨ ਵਿਰਦੀ, ਸੰਨੀ ਵਿਰਦੀ, ਕਮਲ ਥਿੰਦ, ਤੀਰਥ ਕੰਡਿਆਣਾ, ਵਿੱਕੀ ਬਸਰਾ,ਗਗਨ ਵਿਰਦੀ, ਅਮਨ ਵਿਰਦੀ, ਸੁਰਿੰਦਰ ਪਾਲ, ਮਨਮੀਤ ਪੁਆਰ ਤੇ ਕਮਲ ਪਵਾਰ ਆਦਿ ਸਾਥੀ ਹਾਜਿਰ ਸਨ।