Wednesday , January 27 2021
Breaking News
Home / जालंधर / ਆਦਮਪੁਰ ਵਿਖੇ ਸਲੂਨ ਚ ਦਿਨ-ਦਿਹਾੜੇ ਹੋਇਆ ਗੈਂਗਵਾਰ ਗੋਲ਼ੀ ਮਾਰ ਕੇ ਨੌਜਵਾਨ ਦੀ ਕੀਤੀ ਹੱਤਿਆ

ਆਦਮਪੁਰ ਵਿਖੇ ਸਲੂਨ ਚ ਦਿਨ-ਦਿਹਾੜੇ ਹੋਇਆ ਗੈਂਗਵਾਰ ਗੋਲ਼ੀ ਮਾਰ ਕੇ ਨੌਜਵਾਨ ਦੀ ਕੀਤੀ ਹੱਤਿਆ

ਫਰੰਟ ਪੇਜ (ਰਮੇਸ਼ ਕੁਮਾਰ) ਆਦਮਪੁਰ ਦੇ ਟਰੱਕ ਯੂਨੀਅਨ ਰੋਡ ‘ਤੇ ਪੈਂਦੇ ਡਿਜ਼ਾਇਰ ਲੁੱਕ ਸੈਲੂਨ ‘ਚ ਕਟਿੰਗ ਕਰਵਾਉਣ ਆਏ ਦੋ ਨੌਜਵਾਨਾਂ ‘ਤੇ ਗੋਲੀਆਂ ਚਲਾ ਦਿੱਤੀਆਂ ਗਈਆਂ। ਗੈਂਗਵਾਰ ਦੇ ਚਲਦਿਆ ਪੁਰਾਣੀ ਰੰਜਿਸ਼ ਕਾਰਨ ਦੋ ਹਮਲਾਵਰਾਂ ਵੱਲੋਂ ਨੌਜਵਾਨ ਦੀ ਕੰਨਪਟੀ ‘ਤੇ ਮਾਰੀ ਗਈ। ਇਸ ਦੌਰਾਨ ਨੌਜਵਾਨ ਦੀ ਮੌਕੇ ‘ਤੇ ਹੀ ਹੋਈ ਮੌਤ ਹੋ ਗਈ ਜਦਕਿ ਉਸ ਦਾ ਦੂਜਾ ਸਾਥੀ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਿਆ।ਡੀ. ਐੱਸ. ਪੀ. ਹਰਿੰਦਰ ਸਿੰਘ ਮਾਨ ਨੇ ਦੱਸਿਆ ਕਿ ਅੱਜ ਦੁਪਹਿਰ ਢਾਈ ਵਜੇ ਦੇਕਰੀਬ 3 ਨੌਜਵਾਨ ਪਲਸਰ ਮੋਟਰਸਾਈਕਲ ‘ਤੇ ਸਲੂਨ ਦੇ ਬਾਹਰ ਆਏ, ਜਿਨ੍ਹਾਂ

‘ਚੋਂ ਦੋ ਨੌਜਵਾਨਾਂ ਨੇ ਸਲੂਨ ਦੇ ਅੰਦਰ ਜਾ ਕੇ ਸਲੂਨ ‘ਤੇ ਬੈਠੇ ਸਾਗਰ ਦਾ ਨਾਮ ਪੁੱਛਿਆ ਅਤੇ ਸਾਗਰ ਕਟਾਰੀਆ (24 ਸਾਲ) ਪੁੱਤਰ ਜੋਗਿੰਦਰ ਪਾਲ ਵਾਸੀ ਪਿੰਡ ਰੇਰੂ ਜ਼ਿਲ੍ਹਾ ਜਲੰਧਰ ਅਤੇ ਸੁਨੀਲ ਕੁਮਾਰ ‘ਤੇ ਗੋਲੀਆਂ ਚਲਾ ਦਿੱਤੀਆਂ। ਜਿਸ ਨਾਲ ਸਾਗਰਕਟਾਰੀਆ ਦੀ ਸਲੂਨ ਦੇ ਅੰਦਰ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਉਸ ਦਾ ਸਾਥੀ ਸੁਨੀਲ ਕੁਮਾਰ ਵਾਸੀ ਹਰੀਪੁਰ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਿਆ ਉਨ੍ਹਾਂ ਦੱਸਿਆ ਕਿ ਹਮਲਾਵਰਾ ਨੇ ਆਪਣੇ ਮੂੰਹ ਢੱਕੇ ਹੋਏ ਸਨ ਅਤੇ ਹਮਲਾ ਕਰਨ ਤੋਂ ਬਾਅਦ ਸਲੂਨ ਦੇ ਬਾਹਰ ਖੜ੍ਹੇ ਆਪਣੇ ਤੀਜੇ ਸਾਥੀ ਨਾਲ ਮੋਟਰਸਾਈਕਲ ‘ਤੇ ਫਰਾਰ ਹੋ ਗਏ। ਹਮਲਾਵਰਾਂ ਦਾ ਦੌੜਦੇ ਹੋਏ ਰਿਵਾਲਵਰ ਬਾਹਰ ਸੜਕ ‘ਤੇ ਡਿਗ ਪਿਆ ਜੋ ਕਿ ਪੁਲਸ ਨੇ ਮੌਕੇ ‘ਤੇ ਬਰਾਮਦ ਕਰ ਲਿਆ ਹੈ।ਆਦਮਪੁਰ ਥਾਣਾ ਮੁਖੀ ਰਾਜੀਵ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਸਾਗਰ ਕਟਾਰੀਆ ਦੀ ਲਾਸ਼ ਨੂੰ ਕਬਜੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਜਲੰਧਰ ਵਿਖੇ ਭੇਜ ਦਿੱਤਾ ਗਿਆ ਹੈ ਅਤੇ ਜ਼ਖ਼ਮੀ ਸੁਨੀਲ ਕੁਮਾਰ ਨੂੰ ਰਾਮਾ ਮੰਡੀ ਦੇ ਇਕ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਇਕ ਪੁਰਾਣੀ ਰੰਜਿਸ਼ ਹੋਣ ਕਾਰਨ ਹਮਲਾ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਕੇਸ ਦੀ ਜਾਂਚ ਕਰਨ ਲਈ ਫਿੰਗਰ ਪ੍ਰਿੰਟ ਦੀ ਟੀਮ ਮੌਕੇ ‘ਤੇ ਪਹੁੰਚ ਚੁੱਕੀ ਹੈ। ਹਮਲਾਵਰਾਂ ਨੂੰ ਫੜਨ ਲਈ ਆਲੇ-ਦੁਆਲੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਖੰਗਾਲੇ ਜਾ ਰਹੇ ਹਨ!

About Front Page

Check Also

भाजपा जिला अध्यक्ष सुशील शर्मा द्वारा हर्ष भारद्वाज को भाजपा जालंधर शहरी के नए बने 14 नंबर मंडल का बनाया गया अध्यक्ष

जालंधर 23दिसंबर(रमेश कुमार) आज भाजपा प्रदेश अध्यक्ष अश्विनी शर्मा के मार्गदर्शन और भारतीय जनता पार्टी …