Friday , December 4 2020
Breaking News
Home / जालंधर / ਬਿਹਾਰ ਵਿਚ NDA ਦੀ ਸ਼ਾਨਦਾਰ ਜਿੱਤ ਦੀ ਖੁਸ਼ੀ ਵਿੱਚ ਓਬੀਸੀ ਮੋਰਚਾ ਦਿਹਾਤੀ ਜਲੰਧਰ ਵੱਲੋਂ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ

ਬਿਹਾਰ ਵਿਚ NDA ਦੀ ਸ਼ਾਨਦਾਰ ਜਿੱਤ ਦੀ ਖੁਸ਼ੀ ਵਿੱਚ ਓਬੀਸੀ ਮੋਰਚਾ ਦਿਹਾਤੀ ਜਲੰਧਰ ਵੱਲੋਂ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ

ਫਰੰਟ ਪੇਜ (ਰਮੇਸ਼ ਕੁਮਾਰ)ਅੱਜ ਬਿਹਾਰ ਵਿੱਚ NDA ਦੀ ਸ਼ਾਨਦਾਰ ਜਿੱਤ ਦੇ ਸੰਬੰਧ ਭਾਜਪਾ ਓਬੀਸੀ ਮੋਰਚਾ ਜਲੰਧਰ ਸ਼ਹਿਰ ਦੇ ਸਹਿ ਇੰਚਾਰਜ ਪ੍ਰਸ਼ੋਤਮ ਗੋਗੀ ਦੀ ਅਗੁਵਾਈ ਵਿੱਚ ਭਾਜਪਾ ਪੰਜਾਬ ਉਪ ਪ੍ਰਧਾਨ ਰਾਜੇਸ਼ ਬਾਘਾ ਦੇ ਗ੍ਰਹਿ ਵਿਖੇ ਲੱਡੂ ਵੰਡ ਕੇ ਖੁਸ਼ੀ ਮਨਾਈ। ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਪੁੱਜੇ ਮਨਜੀਤ ਬਾਲੀ ਡਾਕਟਰ ਅੰਬੇਡਕਰ ਫਾਊਂਡੇਸ਼ਨ ਮੈਂਬਰ ਭਾਰਤ ਸਰਕਾਰ, ਅਰੁਣ ਸ਼ਰਮਾ ਸਹਿ ਇੰਚਾਰਜ ਭਾਜਪਾ ਅੰਮ੍ਰਿਤਸਰ, ਸੰਦੀਪ ਵਰਮਾ ਓਬੀਸੀ ਮੋਰਚਾ ਜ਼ਿਲ੍ਹਾ ਦਿਹਾਤੀ ਪ੍ਰਧਾਨ, ਬਲਜਿੰਦਰ ਸਿੰਘ ਕੋਟਲੀ ਮੀਤ ਪ੍ਰਧਾਨ ਓਬੀਸੀ ਮੋਰਚਾ ਜ਼ਿਲ੍ਹਾ ਜਲੰਧਰ ਦਿਹਾਤੀ ਸ਼ਾਮਿਲ ਹੋਏ। ਇਸ ਮੌਕੇ ਤੇ ਓਬੀਸੀ ਮੋਰਚਾ ਦੇ ਸਹਿ ਇੰਚਾਰਜ ਪ੍ਰਸ਼ੋਤਮ ਗੋਗੀ ਨੇ ਕਿਹਾ ਕਿ ਹੈ 2022 ਦੇ ਵਿੱਚ ਪੰਜਾਬ ਵਿੱਚ ਬੀਜੇਪੀ ਦੀ ਜਿੱਤ ਪੱਕੀ ਹੈ। ਅਤੇ ਭਾਜਪਾ ਪੰਜਾਬ ਵਿੱਚ ਇਕੱਲੇ ਤੌਰ ਤੇ ਆਪਣੀ ਸਰਕਾਰ ਬਨਾਏਗੀ। ਜਿਸ ਦੇ ਵਿਚ ਭਾਜਪਾ ਓਬੀਸੀ ਮੋਰਚਾ ਦਾ ਅਹਿਮ ਯੋਗਦਾਨ ਹੋਵੇਗਾ। ਉਹਨਾਂ ਕਿਹਾ ਕਿ ਓਬੀਸੀ ਮੋਰਚਾ ਦੇ ਪੰਜਾਬ ਪ੍ਰਧਾਨ ਰਜਿੰਦਰ ਬਿੱਟਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਓਬੀਸੀ ਸਮਾਜ ਨੂੰ ਵਧ ਤੋਂ ਵੱਧ ਭਾਜਪਾ ਨਾਲ ਜੋੜਿਆ ਜਾਵੇਗਾ।

About Front Page

Check Also

इनोकिड्स के विद्यार्थियों के लिए आनलाइन गतिविधियों का आयोजन

जालन्धर, (रमेश) : इनोसैंट हाट्र्स के इनोकिड्स (ग्रीन मॉडल टाऊन, लोहारां, कैंट जंडियाला रोड, द …