Friday , December 4 2020
Breaking News


: ਫਰੰਟ ਪੇਜ (ਰਮੇੇਸ਼਼) ਮਹਰਿਆਣਾ ਸਰਕਾਰ ਵੱਲੋਂ ਕਈ ਕਤਲ ਦੇ ਕੇਸਾਂ ਤੇ ਬਲਾਤਕਾਰ ਦੇ ਕੇਸਾਂ ਵਿੱਚ ਸਜ਼ਾ ਭੁਗਤ ਰਹੇ ਅਤੇ ਕਈ ਕੇਸ ਜੋ ਅੱਜ ਚੱਲ ਰਹੇ ਹਨ ਦੇ ਦੋਸ਼ੀ ਸਿਰਸਾ ਸਾਧ ਨੂੰ ਪੈਰੋਲ ਦੇਣ ਦੀ ਸਿੱਖ ਤਾਲਮੇਲ ਕਮੇਟੀ ਨੇ ਜ਼ੋਰਦਾਰ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ
ਸਿੱਖ ਤਾਲਮੇਲ ਕਮੇਟੀ ਦੇ ਆਗੂ ਤੇਜਿੰਦਰ ਸਿੰਘ ਪ੍ਰਦੇਸੀ ਹਰਪਾਲ ਸਿੰਘ ਚੱਡਾ ਪਰਮਿੰਦਰ ਸਿੰਘ ਦਸਮੇਸ਼ ਨਗਰ ਹਰਪ੍ਰੀਤ ਸਿੰਘ ਨੀਟੂ ਤੇ ਜਤਿੰਦਰ ਸਿੰਘ ਮਝੈਲ ਨੇ ਇਕ ਸਾਂਝੇ ਬਿਆਨ ਰਾਹੀਂ ਕਿਹਾ ਹੈ ਅਨੇਕਾਂ ਸਿੱਖ ਬੰਦੀ ਜੋ ਅਦਾਲਤ ਵੱਲੋਂ ਦਿੱਤੀਆਂ ਸਜ਼ਾਵਾਂ ਭੁਗਤ ਕੇ ਦਸ ਦਸ ਸਾਲ ਹੋ ਗਏ ਉਨ੍ਹਾਂ ਨੂੰ ਜੇਲ੍ਹਾਂ ਚੋਂ ਬਾਹਰ ਨਹੀਂ ਕੱਢਿਆ ਜਾ ਰਿਹਾ ਹੈ ਸਿੱਖ ਕੌਮ ਦੇ ਹੀਰੇ ਭਾਈ ਜਗਤਾਰ ਸਿੰਘ ਹਵਾਰਾ ਜੋ ਅੱਜ ਤਕ ਤਕਰੀਬਨ ਤੇਈ ਸਾਲ ਤੋਂ ਜੇਲ੍ਹਾਂ ਵਿੱਚ ਬੰਦ ਹਨ ਨੂੰ ਅੱਜ ਤਕ ਪੈਰੋਲ ਨਹੀਂ ਮਿਲੀ ਤੇ ਬਲਾਤਕਾਰੀ ਸਾਧ ਜਿਸ ਤੇ ਇਤਨੇ ਗੰਭੀਰ ਅਪਰਾਧ ਹਨ ਜਿਸ ਨੂੰ ਸੁਣ ਕੇ ਆਮ ਲੋਕਾਂ ਦੀ ਰੂਹ ਕੰਬ ਜਾਂਦੀ ਹੈ ਅਤੇ ਜੋ ਆਪਣੇ ਆਪ ਨੂੰ ਧਾਰਮਿਕ ਆਗੂ ਕਹਿੰਦਾ ਸੀ ਉਸ ਨੂੰ ਪੈਰੋਲ ਮਿਲਣੀ ਬਹੁਤ ਹੀ ਨਿੰਦਣਯੋਗ ਹੈ ਇਸ ਤੋਂ ਇਹ ਨਜ਼ਰ ਆ ਰਿਹਾ ਹੈ ਉਸ ਨੂੰ ਜਲਦੀ ਵੱਡੀ ਪੈਰੋਲ ਤੇ ਬਾਹਰ ਕੱਢਿਆ ਜਾ ਸਕਦਾ ਹੈ ਸਿੱਖ ਆਗੂਆਂ ਨੇ ਕਿਹਾ ਕਿ ਕਾਨੂੰਨ ਸਭ ਤੇ ਇੱਕ ਸਮਾਨ ਲਾਗੂ ਹੋਣਾ ਚਾਹੀਦਾ ਹੈ ਸਿੱਖ ਕੌਮ ਤੇ ਪੈਰ ਪੈਰ ਤੇ ਵਿਤਕਰਾ ਕੀਤਾ ਜਾਂਦਾ ਹੈ ਸਿੱਖ ਆਗੂਆਂ ਦੇ ਜਥੇਦਾਰ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਅਪੀਲ ਕੀਤੀ ਉਨ੍ਹਾਂ ਨੂੰ ਇਸ ਮਸਲੇ ਤੇ ਕੌਮ ਦੀ ਅਗਵਾਈ ਕਰਨੀ ਚਾਹੀਦੀ ਹੈ ਤਾਂ ਜੋ 25-30 ਸਾਲਾਂ ਤੋਂ ਜੇਲ੍ਹਾਂ ਵਿੱਚ ਬੰਦ ਸਿੱਖ ਬੰਦੀ ਰਿਹਾਅ ਕਰਵਾਏ ਜਾ ਸਕਣ ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਬਲਦੇਵ ਸਿੰਘ ਗਤਕਾ ਮਾਸਟਰ ਵਿੱਕੀ ਖਾਲਸਾ ਨਰਿੰਦਰ ਸਿੰਘ ਰਾਜਨਗਰ ਹਰਪ੍ਰੀਤ ਸਿੰਘ ਰੋਬਿਨ ਹਰਪ੍ਰੀਤ ਸਿੰਘ ਸੋਨੂੰ ਹਰਪਾਲ ਸਿੰਘ ਪਾਲੀ ਬਾਬਾ ਹਰਜੀਤ ਸਿੰਘ ਸਰਬਜੀਤ ਸਿੰਘ ਖਾਲਸਾ ਪ੍ਰਭਜੋਤ ਸਿੰਘ ਖਾਲਸਾ ਜਤਿੰਦਰਪਾਲ ਸਿੰਘ ਕੋਹਲੀ ਭੁਪਿੰਦਰ ਸਿੰਘ ਬੜਿੰਗ ਲਖਬੀਰ ਸਿੰਘ ਲੱਕੀ ਗੁਰਦੀਪ ਸਿੰਘ ਲੱਖੀ ਮਨਮਿੰਦਰ ਸਿੰਘ ਭਾਟੀਆ ਆਦਿ ਹਾਜ਼ਰ ਸਨ।

About Front Page

Check Also

इनोकिड्स के विद्यार्थियों के लिए आनलाइन गतिविधियों का आयोजन

जालन्धर, (रमेश) : इनोसैंट हाट्र्स के इनोकिड्स (ग्रीन मॉडल टाऊन, लोहारां, कैंट जंडियाला रोड, द …