Friday , December 4 2020
Breaking News
Home / जालंधर / ਸਿਗਰਟ ਬੀੜੀ ਪੀ ਕੇ ਰੁਮਾਲਾ ਸਾਹਿਬ ਵੇਚਣ ਵਾਲੇ ਦੁਕਾਨਦਾਰ ਨੇ ਸੰਗਤ ਤੋਂ ਮੁਆਫ਼ੀ ਮੰਗੀ ਅੱਗੇ ਤੋਂ ਰੁਮਾਲੇ ਨਾ ਰੱਖਣ ਦਾ ਲਿਖ਼ਤੀ ਵਚਨ ਦੇ ਕੇ ਜਾਨ ਛੁਡਵਾਈ

ਸਿਗਰਟ ਬੀੜੀ ਪੀ ਕੇ ਰੁਮਾਲਾ ਸਾਹਿਬ ਵੇਚਣ ਵਾਲੇ ਦੁਕਾਨਦਾਰ ਨੇ ਸੰਗਤ ਤੋਂ ਮੁਆਫ਼ੀ ਮੰਗੀ ਅੱਗੇ ਤੋਂ ਰੁਮਾਲੇ ਨਾ ਰੱਖਣ ਦਾ ਲਿਖ਼ਤੀ ਵਚਨ ਦੇ ਕੇ ਜਾਨ ਛੁਡਵਾਈ


ਜਲੰਧਰ (ਰਮੇੇਸ਼ ਕੁੁ) ਸਿਵਲ ਹਸਪਤਾਲ ਦੇ ਸਾਹਮਣੇ ਦੋ ਦੁਕਾਨਦਾਰਾਂ ਦਾ ਆਪਸ ਵਿਚ ਝਗੜਾ ਹੋ ਗਿਆ ਝਗੜੇ ਦਾ ਕਾਰਨ ਇਕ ਦੁਕਾਨਦਾਰ ਵੱਲੋਂ ਸਿਗਰਟ ਬੀੜੀ ਪੀ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗੀਕਾਰ ਕਰਨ ਵਾਲੇ ਰੁਮਾਲਾ ਸਾਹਿਬ ਨੂੰ ਵੇਚਣਾ ਸੀ ਜਦੋਂ ਇਸ ਨਾਲ ਦੀ ਖ਼ਬਰ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ ਹਰਪਾਲ ਸਿੰਘ ਚੱਢਾ ਅਤੇ ਹਰਪ੍ਰੀਤ ਸਿੰਘ ਨੀਟੂ ਨੂੰ ਲੱਗੀ ਤਾਂ ਉਨ੍ਹਾਂ ਤੁਰੰਤ ਪੁਲੀਸ ਡਿਵੀਜ਼ਨ ਚਾਰ ਨੰਬਰ ਵਿਚ ਸੂਚਨਾ ਦਿੱਤੀ ਜਿਸ ਤੇ ਦੋਸ਼ੀ ਪਿਓ ਪੁੱਤਰਾਂ ਨੂੰ ਪੁਲਸ ਥਾਣੇ ਵਿਚ ਲਿਆਈ ਜਿਸ ਤੇ ਸਿੱਖ ਤਾਲਮੇਲ ਕਮੇਟੀ ਦੇ ਮੈਬਰਾਂ ਜਤਿੰਦਰਪਾਲ ਸਿੰਘ ਮਝੈਲ ਹਰਪਾਲ ਸਿੰਘ ਪਾਲੀ ਚੱਢਾ ਬਲਦੇਵ ਸਿੰਘ ਗੱਤਕਾ ਮਾਸਟਰ ਵਿੱਕੀ ਖਾਲਸਾ ਸੰਦੀਪ ਸਿੰਘ ਗੁਰਦੀਪ ਸਿੰਘ ਲੱਕੀ ਅਮਨਦੀਪ ਸਿੰਘ ਬੱਗਾ ਨਰਿੰਦਰ ਸਿੰਘ ਰਾਜਨਗਰ ਹਰਪ੍ਰੀਤ ਸਿੰਘ ਸੋਨੂੰ ਆਦਿ ਮੈਂਬਰ ਵੀ ਪਹੁੰਚੇ ਅਤੇ ਦੋਸ਼ੀ ਵਿਅਕਤੀਆਂ ਤੇ ਤੁਰੰਤ ਪਰਚਾ ਦਰਜ ਕਰਨ ਦੀ ਮੰਗ ਕਰਨ ਲੱਗੇ ਇਸ ਮੌਕੇ ਤੇ ਪਹੁੰਚੇ ਕੌਂਸਲਰ ਸ਼ੈਰੀ ਚੱਢਾ ਅਤੇ ਹੋਰ ਮੋਹਤਬਰ ਵਿਅਕਤੀਆਂ ਦੇ ਸਾਹਮਣੇ ਦੋਸ਼ੀਆਂ ਨੂੰ ਹੱਥ ਜੋੜ ਕੇ ਆਪਣੀਆਂ ਗਲਤੀਆਂ ਦਾ ਪਸ਼ਚਾਤਾਪ ਕੀਤਾ ਅਤੇ ਲਿਖਤੀ ਤੌਰ ਤੇ ਸਮੁੱਚੀ ਸਿੱਖ ਕੌਮ ਤੋਂ ਮੁਆਫੀ ਮੰਗੀ ਤੇ ਅੱਗੇ ਤੋਂ ਰੁਮਾਲਾ ਸਾਹਿਬ ਨਾ ਵੇਚਣ ਦਾ ਵੀ ਪ੍ਰਣ ਕੀਤਾ ਇਸ ਮੌਕੇ ਤੇ ਸਿੱਖ ਆਗੂ ਤੇਜਿੰਦਰ ਸਿੰਘ ਪ੍ਰਦੇਸੀ ਹਰਪਾਲ ਸਿੰਘ ਚੱਢਾ ਅਤੇ ਆਰਪੀ ਸਿੰਘ ਨੀਟੂ ਨੇ ਸਮੁੱਚੇ ਸ਼ਹਿਰ ਵਿਚ ਰੁਮਾਲਾ ਸਾਹਿਬ ਵੇਚਣ ਵਾਲਿਆਂ ਨੂੰ ਅਪੀਲ ਕੀਤੀ ਕਿ ਜੇਕਰ ਤੁਸੀਂ ਰੁਮਾਲਾ ਸਾਹਿਬ ਦਾ ਕਾਰੋਬਾਰ ਕਰਨਾ ਹੈ ਤਾਂ ਇਸ ਦੀ ਪਵਿੱਤਰਤਾ ਬਣਾ ਕੇ ਰੱਖਣੀ ਪਵੇਗੀ ਨਹੀਂ ਤਾਂ ਸਿੱਖ ਤਾਲਮੇਲ ਕਮੇਟੀ ਸਖ਼ਤ ਕਾਰਵਾਈ ਕਰੇਗੀ ਇਸ ਸਬੰਧੀ ਸਾਡੀ ਟੀਮ ਸਾਰੇ ਰੁਮਾਲਾਂ ਵੇਚਣ ਵਾਲੀਆਂ ਦੁਕਾਨਾਂ ਦਾ ਸਰਵੇ ਕਰੇਗੀ

About Front Page

Check Also

ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ ਸਤਗੁਰੂ ਨਾਨਕ ਪ੍ਰਗਟਿਆ , ਮਿਟੀ ਧੁੰਦ ਜੱਗ ਚਾਨਣ ਹੋਇਆ, ਜੀਉ ਕਰ ਸੂਰਜ ਨਿਕਲਿਆ , ਤਾਰੇ ਛੁਪੇ ਅੰਧੇਰ ਪਲੋਆ

ਹੁਸ਼ਿਆਰਪੁਰ( ਸਰੋਆ)- ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ 551 ਵਾਂ ਪ੍ਰਕਾਸ਼ ਦਿਹਾੜਾ ਬੜੀ …