Friday , December 4 2020
Breaking News
Home / भारतीय जनता पार्टी / ਵਿਚੋਲਿਆ ਕਹਿਣ ਤੇ ਪੰਜਾਬ ਏਕਤਾ ਪਾਰਟੀ ਵੱਲੋਂ ਕੀਤੀ ਗਈ ਜ਼ੋਰਦਾਰ ਨਿੰਦਾ

ਵਿਚੋਲਿਆ ਕਹਿਣ ਤੇ ਪੰਜਾਬ ਏਕਤਾ ਪਾਰਟੀ ਵੱਲੋਂ ਕੀਤੀ ਗਈ ਜ਼ੋਰਦਾਰ ਨਿੰਦਾ

ਫਰੰਟ ਪੇਜ (ਰਮੇਸ਼ ਕੁਮਾਰ) ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਢਾ ਦੁਆਰਾ ਪੰਜਾਬ ਵਿੱਚ ਅੰਦੋਲਨ ਕਰ ਰਹੇ ਕਿਸਾਨ ਜਿਨ੍ਹਾਂ ਵਿੱਚ ਬਜ਼ੁਰਗ ਬੀਬੀਆਂ ਤੇ ਬੱਚੇ ਵੀ ਸ਼ਾਮਲ ਹਨ ਨੂੰ ਵਿਚੋਲੀਆ ਕਹਿਣ ਦੀ ਪੰਜਾਬ ਏਕਤਾ ਪਾਰਟੀ ਨੇ ਜ਼ੋਰਦਾਰਬ ਸ਼ਬਦਾਂ ਵਿਚ ਨਿੰਦਾ ਕੀਤੀ ਹੈ ਪੰਜਾਬ ਏਕਤਾ ਪਾਰਟੀ ਦੇ ਜਲੰਧਰ ਵੈਸਟ ਦੇ ਪ੍ਰਧਾਨ ਬਲਦੇਵ ਸਿੰਘ ਨੇ ਇਕ ਬਿਆਨ ਵਿੱਚ ਕਿਹਾ ਹੈ ਭਾਰਤੀ ਜਨਤਾ ਪਾਰਟੀ ਸਿਰਫ ਤੇ ਸਿਰਫ ਇੱਕ ਨੁਕਾਤੀ ਪ੍ਰੋਗਰਾਮ ਹੈ ਕਿ ਕਿਸਾਨੀ ਨੂੰ ਖ਼ਤਮ ਕਰਕੇ ਵੱਡੇ ਵੱਡੇ ਅਮੀਰ ਘਰਾਣਿਆਂ ਨੂੰ ਕਿਸ ਤਰ੍ਹਾਂ ਫਾਇਦਾ ਪਹੁੰਚਾਇਆ ਜਾਵੇ ਉਕਤ ਆਗੂਆਂ ਨੇ ਕਿਹਾ ਕਿ ਦਰਅਸਲ ਭਾਰਤੀ ਜਨਤਾ ਪਾਰਟੀ ਹੈ ਹੀ ਵਿਚੋਲਿਆਂ ਦੀ ਪਾਰਟੀ ਭਾਰਤੀ ਜਨਤਾ ਪਾਰਟੀ ਨੇ ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨ ਲਈ ਦਲਿਤ ਯਾਤਰਾ ਦਾ ਅਡੰਬਰ ਰਚ ਰਹੀ ਹੈ ਇਨ੍ਹਾਂ ਦਾ ਦਲਿਤ ਪ੍ਰੇਮ ਉਦੋਂ ਕਿੱਥੇ ਸੀ ਜਦੋਂ ਹਾਥਰਸ (ਯੂ ਪੀ)ਵਿਚ ਇਕ ਦਲਿਤ ਬੱਚੀ ਨਾਲ ਦਰਿੰਦਗੀ ਉੱਚ ਜਾਤੀਆਂ ਦੇ ਲੋਕਾਂ ਨੇ ਕੀਤੀ ਕਿਸੇ ਭਾਜਪਾ ਆਗੂ ਨੇ ਜ਼ੁਬਾਨ ਵਿਚ ਸ਼ਬਦ ਵੀ ਨਹੀਂ ਨਿਕਲਿਆ ਇਹ ਲੋਗੋ ਨੂੰ ਕੋਰੋਨਾ ਮਹਾਂਮਾਰੀ ਤੇ ਵੀ ਵੋਟਾਂ ਦੀ ਗੰਦੀ ਰਾਜਨੀਤੀ ਕਰਨ ਤੇ ਉਤਰ ਆਏ ਹਨ ਉਕਤ ਆਗੂਆਂ ਨੇ ਕਿਹਾ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਇਨ੍ਹਾਂ ਦੀਆਂ ਲੂੰਬੜ ਚਾਲਾਂ ਤੋਂ ਬਚਿਆ ਜਾਵੇ ਤੇ ਹਰ ਪੰਜਾਬੀ ਤਨ ਮਨ ਧਨ ਨਾਲ ਕਿਸਾਨ ਅੰਦੋਲਨ ਵਿੱਚ ਹਿੱਸਾ ਪਾਵੇ ਇਹ ਲੜਾਈ ਪੰਜਾਬ ਦੇ ਸਵੈਮਾਨ ਦੀ ਲੜਾਈ ਹੈ ਉਕਤ ਆਗੂਆਂ ਨੇ ਕਿਹਾ ਪੰਜਾਬ ਏਕਤਾ ਪਾਰਟੀ ਕਿਸਾਨ ਜਥੇਬੰਦੀਆਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਦਿੰਦੀ ਰਹੇਗੀ

About Front Page

Check Also

पंजाब में 1 दिसंबर से लगेगा फिर नाइट कर्फ्यू मास्क ना पहनने वाले को होगा ₹1000 का जुर्माना

फ्रंट पेज (ब्यूरो) पंजाब में बढ़ते हुए कोरोना के मामलों को लेकर सरकार और प्रशासन …