Sunday , October 25 2020
Breaking News
Home / क्राइम / ਆਦਮਪੁਰ ਇਲਾਕੇ ਦੇ ਯੂਕੋ ਬੈਂਕ ਵਿਚ ਦਿਨ-ਦਿਹਾੜੇ ਲੱਖਾਂ ਰੁਪਇਆਂ ਦੀ ਹੋਈ ਚੋਰੀ। ਗੰਨਮੈਨ ਦੀ ਗੋਲੀ ਲੱਗਣ ਨਾਲ ਹੋਈ ਮੌਤ

ਆਦਮਪੁਰ ਇਲਾਕੇ ਦੇ ਯੂਕੋ ਬੈਂਕ ਵਿਚ ਦਿਨ-ਦਿਹਾੜੇ ਲੱਖਾਂ ਰੁਪਇਆਂ ਦੀ ਹੋਈ ਚੋਰੀ। ਗੰਨਮੈਨ ਦੀ ਗੋਲੀ ਲੱਗਣ ਨਾਲ ਹੋਈ ਮੌਤ

ਫਰੰਟ ਪੇਜ (ਆਦਮਪੁਰ) — ਜਲੰਧਰ-ਹੁਸ਼ਿਆਰਪੁਰ ਮਾਰਗ ‘ਤੇ ਸਥਿਤ ਆਦਮਪੁਰ ਦੇ ਪਿੰਡ ਕਾਲਰਾਂ ‘ਚ ਹਥਿਆਰਬੰਦ ਲੁਟੇਰਿਆਂ ਵੱਲੋਂ ਯੂਕੋ ਬੈਂਕ ‘ਚ ਦਿਨ-ਦਿਹਾੜੇ ਲੁੱਟ ਦੀ ਵੱਡੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਗਿਆ। ਪਿੰਡ ਕਾਲਰਾਂ ‘ਚ ਸਥਿਤ ਯੂਕੋ ਬੈਂਕ ਦੀ ਸ਼ਾਖਾ ‘ਚ ਲੁਟੇਰਿਆਂ ਵੱਲੋਂ ਬੈਂਕ ਦੇ ਸੁਰੱਖਿਆ ਕਾਮੇ ਨੂੰ ਗੋਲੀ ਮਾਰ ਕੇ ਡਕੈਤੀ ਕੀਤੀ ਗਈ। ਇਸ ਦੌਰਾਨ ਮੌਕੇ ‘ਤੇ ਬੈਂਕੇ ਦੇ ਸੁਰੱਖਿਆ ਕਾਮੇ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਹਥਿਆਰਬੰਦ ਲੁਟੇਰਿਆਂ ਵੱਲੋਂ ਕਰੀਬ 6 ਲੱਖ ਦੀ ਲੁੱਟ ਕੀਤੀ ਗਈ ਹੈ।ਮ੍ਰਿਤਕ ਦੀ ਪਛਾਣ ਸੁਰਿੰਦਰ ਸਿੰਘ ਪੁੱਤਰ ਹਰਚਰਨ ਸਿੰਘ ਵਾਸੀ ਡਰੋਲੀ ਕਲਾਂ ਦੇ ਰੂਪ ਵਜੋ ਹੋਈ ਹੈ। ਬੈਂਕ ਦੇ ਮੈਨੇਜਰ ਸੰਜੇ ਚੋਪੜਾ ਨੇ ਦੱਸਿਆ ਕਿ ਕਰੀਬ ਡੇਢ ਵਜੇ ਚਾਰ ਨਾਕਾਬਪੋਸ਼ ਬੈਂਕ ਅੰਦਰ ਆਏ ਅਤੇ ਦੋ ਕੈਸ਼ ਕਾਊਂਟਰ ਵੱਲ ਚਲੇ ਗਏ। ਇਸੇ ਦੌਰਾਨ ਸ਼ੱਕ ਹੋਣ ‘ਤੇ ਜੱਦ ਗੰਨਮੈਨ ਸੁਰਿੰਦਰ ਸਿੰਘ ਉਨ੍ਹਾਂ ਕੋਲ ਗਿਆ ਤਾਂ ਉਹ ਹੱਥੋਪਾਈ ਹੋ ਗਏ ਅਤੇ ਉਸ ਨੂੰ ਦੋ ਗੋਲੀਆਂ ਮਾਰੀਆਂ ਅਤੇ ਕੈਸ਼ੀਅਰ ਪਾਸੋਂ ਕਰੀਬ 6 ਲੱਖ 20 ਹਜ਼ਾਰ ਦੇ ਕਰੀਬ ਪੈਸੇ ਲੁੱਟ ਮੌਕੇ ਤੋਂ ਫਰਾਰ ਹੋ ਗਏ।ਸੂਚਨਾ ਮਿਲਦੇ ਹੀ ਥਾਣਾ ਮੁਖੀ ਆਦਮਪੁਰ ਗੁਰਿੰਦਰਜੀਤ ਸਿੰਘ ਨਾਗਰਾ,ਡੀ. ਐੱਸ. ਪੀ. ਹਰਿੰਦਰ ਸਿੰਘ ਮਾਨ ਪੁਲਸ ਪਾਰਟੀ ਸਮੇਤ ਮੌਕੇ ‘ਤੇ ਆ ਪੁੱਜੇ। ਸ਼ੁਰੂਆਤੀ ਜਾਂਚ ‘ਚ ਪਤਾ ਲੱਗਾ ਹੈ ਕਿ ਲੁਟੇਰੇ ਪੈਸਿਆਂ ਦਾ ਟਰੰਕ ਅਤੇ ਮ੍ਰਿਤਕ ਗੰਨਮੈਨ ਦੀ ਗਨ ਵੀ ਨਾਲ ਹੀ ਲੈ ਗਏ। ਜਲੰਧਰ ਦੀ ਪੁਲਸ ਵੱਲੋਂ ਭਾਰੀ ਫੋਰਸ ਨੂੰ ਇਸ ਇਲਾਕੇ ‘ਚ ਤਾਇਨਾਤ ਕਰ ਦਿੱਤਾ ਗਿਆ ਹੈ। ਮੌਕੇ ‘ਤੇ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

About Front Page

Check Also

*डॉ मुखर्जी पंडित दीनदयाल जी अटल जी के सपनों का भारत बनाने के लिए हर कार्यकर्ताओं को निस्वार्थ भाव से भारत मां की सेवा करनी होगी:किशन लाल शर्मा*

पंडित दीनदयाल उपाध्याय स्मृति मंच ने सेंट्रल विधानसभा क्षेत्र में भारतीय जनसंघ के स्थापना दिवस …