Monday , September 28 2020
Breaking News
Home / एस सी बी सी / ਐਸ ਸੀ ਬੀ ਸੀ ਕਰਮਚਾਰੀ ਫੈਡਰੇਸ਼ਨ ਵੱਲੋਂ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਖ਼ਿਲਾਫ਼ ਕੀਤਾ ਗਿਆ ਰੋਸ ਪ੍ਰਦਰਸ਼ਨ

ਐਸ ਸੀ ਬੀ ਸੀ ਕਰਮਚਾਰੀ ਫੈਡਰੇਸ਼ਨ ਵੱਲੋਂ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਖ਼ਿਲਾਫ਼ ਕੀਤਾ ਗਿਆ ਰੋਸ ਪ੍ਰਦਰਸ਼ਨ

ਫਰੰਟ ਪੇਜ (ਰਮੇਸ਼ ਕੁਮਾਰ) ਐੱਸ.ਸੀ./ਬੀ.ਸੀ.ਕਰਮਚਾਰੀ ਫੈਡਰੇਸ਼ਨ ਪੰਜਾਬ ਦੇ ਜ਼ਿਲਾ ਜਲੰਧਰ ਦੇ ਪ੍ਰਧਾਨ ਸੰਜੀਵ ਜੱਸਲ ਅਤੇ ਦਵਿੰਦਰ ਕੁਮਾਰ ਭੱਟੀ ਜਨਰਲ ਸਕੱਤਰ ਅਤੇ ਸਮੂਹ ਆਗੂਆਂ ਨੇ ਕੈਬਿਨੇਟ ਮੰਤਰੀ ਸਾਧੂ ਸਿੰਘ ਧਰਮਸੋਤ ਵਲੋਂ ਕਿੱਤੇ ਗਏ ਸਕਾਲਰਸ਼ਿਪ ਘੁਟਾਲੇ ਦੀ ਨਿਖੇਦੀ ਕਰਦਿਆਂ ਜ਼ੋਰਦਾਰ ਰੋਸ਼ ਪ੍ਰਦਰਸ਼ਨ ਕੀਤਾ ਗਇਆ । ਇਸ ਮੌਕੇ ਆਗੂਆਂ ਨੇ ਕਿਹਾ ਕਿ ਕੈਬਿਨੇਟ ਮੰਤਰੀ ਸਾਧੂ ਸਿੰਘ ਧਰਮਸੋਤ ਜੋ ਕੇ ਆਪ ਐੱਸ.ਸੀ.ਸਮਾਜ ਵਿਚੋਂ ਹੈ,ਪ੍ਰੰਤੂ ਉਸਨੇ ਲੱਖਾਂ ਹੀ ਐੱਸ.ਸੀ./ਬੀ.ਸੀ.ਸਮਾਜ ਦੇ ਬੱਚਿਆਂ ਦੀ ਸਕਾਲਰਸ਼ਿਪ ਦਾ ਫਾਇਦਾ ਲੈ ਕੇ ਕਰੋੜਾਂ ਰੁਪਿਆ ਆਪ ਹੀ ਡਕਾਰ ਗਇਆ ਅਤੇ ਉਹਨਾਂ ਦੇ ਹੱਕਾਂ ਦਾ ਘਾਣ ਕੀਤਾ ਹੈ। ਇਸ ਤੇ ਫੈਡਰੇਸ਼ਨ ਜ਼ੋਰਦਾਰ ਮੰਗ ਕਰਦੀ ਹੈ ਕੇ ਕੈਬਿਨੇਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਤੁਰੰਤ ਮੰਤਰੀ ਮੰਡਲ ਤੋਂ ਬਰਖਾਸਤ ਕੀਤਾ ਜਾਵੇ ਅਤੇ ਘੁਟਾਲੇ ਦੀ ਜਾਂਚ ਸੀ.ਬੀ.ਆਈ. ਤੋਂ ਕਾਰਵਾਈ ਜਾਵੇ। ਇਹ ਗਰੀਬ ਬੱਚਿਆਂ ਦੇ ਹੱਕਾਂ ਤੇ ਵਜਾ ਪਹਿਲਾ ਡਾਕਾ ਨਹੀਂ ਅਕਾਲੀ ਸਰਕਾਰ ਟਾਈਮ ਵੀ ਅਜਿਹਾ ਘੁਟਾਲਾ ਸਾਮਣੇ ਆਇਆ ਸੀ। ਜੇਕਰ ਉਸ ਸਮੇਂ ਨਿਰਪੱਖ ਜਾਂਚ ਕਰਵਾਉਣ ਉਪਰੰਤ ਦੋਸੀਆ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਹੁੰਦਿਆਂ ਤਾਂ ਸ਼ਾਇਦ ਇਹ ਘੁਟਾਲਾ ਜਨਮ ਨਾ ਲੈਂਦਾ। ਇਸ ਲਈ ਫੈਡਰੇਸ਼ਨ ਜ਼ੋਰਦਾਰ ਮੰਗ ਕਰਦੀ ਹੈ ਕੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿਤੀਆ ਜਾਣ ਤਾਂ ਜੋ ਅੱਗੇ ਤੋਂ ਕੋਈ ਵੀ ਐੱਸ.ਸੀ./ਬੀ.ਸੀ.ਸਮਾਜ ਦੇ ਬੱਚਿਆਂ ਦੇ ਭਵਿਖ ਨਾਲ ਖਿਲਵਾੜ ਨਾਂ ਕਰ ਸਕੇ ਜੇਕਰ ਸਰਕਾਰ ਅਜਿਹਾ ਨਹੀਂ ਕਰਦੀ ਤਾਂ ਫੈਡਰੇਸ਼ਨ ਨੂੰ ਮਜਬੂਰ ਹੋ ਕੇ ਸੰਗਰਸ਼ ਦਾ ਰਾਹ ਅਖਤਿਆਰ ਕਰਨਾ ਪਵੇਗਾ । ਇਸ ਮੌਕੇ ਤੇ ਸ਼੍ਰੀਮਤੀ ਵੀਨਾ ਚੋਹਾਨ, ਜਗਤਾਰ, ਰਾਕੇਸ਼ ਮਹਿਮੀ, ਸੁਖਨਿੰਦਰ ਸਿੰਘ ਸੰਧੂ, ਬਲਿੰਦਰ ਵਿੱਕੀ, ਅਨਿਲ ਕੁਮਾਰ,ਤਿਲਕ ਰਾਜ ਅਤੇ ਪ੍ਰਭਜੀਤ ਸਿੰਘ ਆਦਿ ਸ਼ਾਮਿਲ ਸਨ।

About Front Page

Check Also

भाजपा महिला मोर्चा की ओर से प्रधानमंत्री नरेंद्र मोदी के जन्मदिन पर किया पौधारोपण

फ्रंट पेज (रमेश कुमार) भाजपा महिला मोर्चा की प्रदेश अध्यक्षा श्रीमती मोना जैसवाल जी के …