Sunday , October 25 2020
Breaking News
Home / PWD campus / PWD (B&R) CAMPUS ਜਲੰਧਰ ਕੈਂਟ ਦੇ ਸਾਰੇ ਮੁਲਾਜ਼ਮਾਂ ਵਲੋਂ ਪੰਜਾਬ ਸਰਕਾਰ ਵਲੋਂ ਜਾਰੀ ਨੋਟੀਫਿਕੇਸ਼ਨਾ ਦੀਆ ਕਾਪੀਆਂ ਸਾੜੀਆਂ

PWD (B&R) CAMPUS ਜਲੰਧਰ ਕੈਂਟ ਦੇ ਸਾਰੇ ਮੁਲਾਜ਼ਮਾਂ ਵਲੋਂ ਪੰਜਾਬ ਸਰਕਾਰ ਵਲੋਂ ਜਾਰੀ ਨੋਟੀਫਿਕੇਸ਼ਨਾ ਦੀਆ ਕਾਪੀਆਂ ਸਾੜੀਆਂ

ਫਰੰਟ ਪੇਜ (ਰਮੇਸ਼ ਕੁਮਾਰ) ਪੰਜਾਬ ਵਿੱਚ ਸੀਪੀਐਫ ਕਰਮਚਾਰੀ ਯੂਨੀਅਨ 2016 ਤੋ ਪੁਰਾਣੀ ਪੈਨਸ਼ਨ ਬਹਾਲ ਕਰਾਉਣ ਲਈ ਲਗਾਤਾਰ ਸੰਘਰਸ਼ ਕਰਦੀ ਆ ਰਹੀ ਹੈ ।ਪਿਛਲੇ ਦਿਨੀਂ ਸੀਪੀਐਫ ਕਰਮਚਾਰੀ ਯੂਨੀਅਨ ਅਤੇ ਪੁਰਾਣੀ ਪੈਨਸ਼ਨ ਬਹਾਲੀ ਕਮੇਟੀ ਵੱਲੋਂ ਮਿਲਕੇ ਸੰਘਰਸ਼ ਕਰਨ ਦਾ ਫੈਸਲਾ ਕੀਤਾ ਹੈ ।ਹੁਣ ਐਨ ਪੀ ਐਸ ਇੰਪਲਾਈਜ਼ ਯੂਨੀਅਨ ਦੇ ਝੰਡੇ ਹੇਠ ਸੰਘਰਸ਼ ਲੜਿਆ ਜਾਵੇਂਗਾ ।ਆਪ ਜੀ ਨੂੰ ਯਾਦ ਕਰਾ ਦੇਈਏ ਕਿ 2019 ਵਿੱਚ ਜਥੇਬੰਦੀ ਵੱਲੋਂ ਬਠਿੰਡਾ ਵਿਖੇ ਲਗਾਤਾਰ 10 ਦਿਨ ਪੁਰਾਣੀ ਪੈਨਸ਼ਨ ਬਹਾਲ ਕਰਾਉਣ ਲਈ ਧਰਨਾ ਦਿੱਤਾ ਗਿਆ ਸੀ ਜਿਸ ਅੱਗੇ ਝੁਕਦਿਆਂ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਬਹਾਲ ਕਰਨ ਲਈ 10 ਮਾਰਚ 2019 ਨੂੰ ਤਿੰਨ ਮੈਂਬਰੀ ਕਮੇਟੀ ਦਾ ਗਠਨ ਕਰਕੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਸੀ ਜਿਸ ਨੇ ਅਜੇ ਤੱਕ ਨਾ ਕੋਈ ਮੀਟਿੰਗ ਕੀਤੀ ਹੈ ਅਤੇ ਨਾ ਕੋਈ ਸਰਕਾਰ ਨੂੰ ਪੁਰਾਣੀ ਪੈਨਸ਼ਨ ਬਹਾਲ ਕਰਨ ਲਈ ਰਿਪੋਰਟ ਪੇਸ਼ ਕੀਤੀ ਹੈ।ਸਰਕਾਰ ਨੇ ਸਾਰਾ ਮਾਮਲਾ ਠੰਡੇ ਬਸਤੇ ਵਿੱਚ ਸੁੱਟ ਦਿੱਤਾ ਹੈ ।ਸੋ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਬਹਾਲ ਕਰਨ ਲਈ ਕੋਈ ਅਮਲ ਨਾ ਹੋਣ ਕਰਕੇ ਐਨ ਪੀ ਐਸ ਇੰਪਲਾਈਜ਼ ਯੂਨੀਅਨ ਪੰਜਾਬ ਨੇ ਫੈਸਲਾ ਕੀਤਾ ਹੈ ਕਿ 3 ਸਤੰਬਰ 2020 ਨੂੰ ਹਰੇਕ ਮੁਲਾਜਮ ਕਮੇਟੀ ਦੇ ਗਠਨ ਵਾਲੇ ਨੋਟੀਫਿਕੇਸ਼ਨ ਦੀ ਕਾਪੀ ਸਾੜੇਗਾ।

About Front Page

Check Also

गायक बूटा मुहम्मद, फिरोज खान व सत्ती खोखेवालिया के सिंगल वीडियो ट्रैक किसान पंजाब दे का पोस्टर रिलीज

फगवाड़ा 29 सितम्बर (रमेेश कुमाार) प्रसिद्ध पंजाबी गायक बूटा मोहम्मद, फिरोज खान व सत्ती खोखेवालिया …