Monday , September 28 2020
Breaking News
Home / जालंधर / ਅਖ਼ਬਾਰ ਅੰਦਰ ਭੜਕਾਊ ਸਮੱਗਰੀ ਛਾਪ ਕੇ ਦੇਸ਼ ਦਾ ਮਹੌਲ ਖਰਾਬ ਕਰਨ ਦੀ ਕੋਸ਼ਿਸ਼, ਐਸ ਐਸ ਪੀ ਨੂੰ ਪਰਚਾ ਦਰਜ ਕਰਨ ਲਈ ਦਿੱਤਾ ਮੰਗ ਪੱਤਰ।

ਅਖ਼ਬਾਰ ਅੰਦਰ ਭੜਕਾਊ ਸਮੱਗਰੀ ਛਾਪ ਕੇ ਦੇਸ਼ ਦਾ ਮਹੌਲ ਖਰਾਬ ਕਰਨ ਦੀ ਕੋਸ਼ਿਸ਼, ਐਸ ਐਸ ਪੀ ਨੂੰ ਪਰਚਾ ਦਰਜ ਕਰਨ ਲਈ ਦਿੱਤਾ ਮੰਗ ਪੱਤਰ।

ਫਰੰਟ ਪੇਜ (ਰਮੇਸ਼ ਕੁਮਾਰ) ਜਨਤਾ ਪਾਰਟੀ ਐਸ.ਸੀ ਮੋਰਚਾ ਪੰਜਾਬ ਵੱਲੋਂ ਅੱਜ ਸੂਬੇ ਭਰ ਵਿੱਚ ਪੁਲਿਸ ਕਮਿਸ਼ਨਰ ਤੇ ਜਿਲ੍ਹਾ ਐਸ.ਐਸ.ਪੀ ਨੂੰ ਪਹਿਰੇਦਾਰ ਅਖਬਾਰ ਨੇ ਜੋ ਮਿਤੀ 12-8-20 ਨੂੰ ਆਪਣੇ ਫਰੰਟ ਪੇਜ ਤੇ ਸਮਾਜ ਵਿਰੁੱਧ ਭੜਕਾਊ ਸਮਗਰੀ ਲਿਖੀ ਹੈ, ਜੋ ਕਿ ਇਸ ਅਖਬਾਰ ਦੁਆਰਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਵਲੋਂ ਲਿਖਿਆ ਭਾਰਤੀ ਸੰਵਿਧਾਨ ਤੇ ਸਿੱਧਾ-ਸਿੱਧਾ ਹਮਲਾ ਬੋਲਿਆਂ ਗਿਆ ਹੈ, ਜਿਸ ਨਾਲ ਸਮਾਜ ਵਿੱਚ ਨਫਰਤ ਦਾ ਮਹੌਲ ਬਣ ਸਕਦਾ ਹੈ। ਇਸ ਅਖਬਾਰ ਵੱਲੋਂ ਆਪਸੀ ਭਾਈਚਾਰਕ ਸਾਂਝ ਨੂੰ ਤੋੜਣ ਦਾ ਯਤਨ ਕੀਤਾ ਗਿਆ ਹੈ। ਇਸ ਭੜਕਾਊ ਸਮਗੱਰੀ ਦੁਆਰਾ ਪੰਜਾਬ ਅਤੇ ਭਾਰਤ ਦਾ ਮਹੌਲ ਖਰਾਬ ਹੋ ਸਕਦਾ ਹੈ। ਇਸ ਅਖਬਾਰ ਦੇ ਸੰਪਾਦਕ ਅਤੇ ਮਾਲਕ ਵਿਰੁੱਧ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਅਤੇ ਸਮਾਜ ਵਿੱਚ ਨਫਰਤ ਫੈਲਾਉਣ ਕਾਰਨ, ਇਹਨਾਂ ਵਿਰੁੱਧ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕਰਕੇ ਪਰਚਾ ਦਰਜ ਕੀਤਾ ਜਾਵੇ। ਇਸ ਕੜੀ ਦੇ ਤਹਿਤ ਸ. ਸਤਿੰਦਰ ਸਿੰਘ ਐਸ. ਐਸ.ਪੀ ਜਲੰਧਰ ਦਿਹਾਤੀ ਨੂੰ ਅਖਬਾਰ ਦੇ ਵਿਰੁੱਧ ਦਰਖਾਸਤ ਦਿੱਤੀ ਗਈ। ਇਸ ਮੌਕੇ ਰਾਜੇਸ਼ ਬਾਘਾ ਉੱਪ-ਪ੍ਰਧਾਨ ਭਾਜਪਾ ਪੰਜਾਬ, ਅਮਰਜੀਤ ਸਿੰਘ ਅਮਰੀ ਪ੍ਰਧਾਨ ਭਾਜਪਾ ਜਲੰਧਰ ਦਿਹਾਤੀ, ਮਨਜੀਤ ਬਾਲੀ ਮੈਂਬਰ ਭਾਜਪਾ ਕਾਰਕਰਨੀ ਪੰਜਾਬ, ਐਡਵੋਕੇਟ ਮੋਹਿਤ ਭਾਰਦਵਾਜ ਜਨਰਲ ਸਕੱਤਰ ਭਾਜਪਾ ਐਸ. ਸੀ ਮੋਰਚਾ ਪੰਜਾਬ, ਜੋਗੀ ਤੱਲ੍ਹਣ ਇੰਚਾਰਜ਼ ਆਈ.ਟੀ. ਸੈਂਲ ਭਾਜਪਾ ਐਸ.ਸੀ. ਮੋਰਚਾ ਪੰਜਾਬ, ਪਵਨ ਭੱਟੀ ਪ੍ਰਧਾਨ ਐਸ.ਸੀ ਮੋਰਚਾ ਜਲੰਧਰ ਦਿਹਾਤੀ, ਸੋਨੂੰ ਦਿਨਕਰ ਸਕੱਤਰ ਪੰਜਾਬ, ਭੁਪਿੰਦਰ ਰਾਜੂ, ਸੰਜੇ ਭਗਤ ਆਦਿ ਹਜ਼ਾਰ ਸਨ।

About Front Page

Check Also

भाजपा महिला मोर्चा की ओर से प्रधानमंत्री नरेंद्र मोदी के जन्मदिन पर किया पौधारोपण

फ्रंट पेज (रमेश कुमार) भाजपा महिला मोर्चा की प्रदेश अध्यक्षा श्रीमती मोना जैसवाल जी के …