Monday , September 28 2020
Breaking News
Home / पंजाबी लोक गायक संगीत वेलफेयर सोसाइटी / ਪੰਜਾਬੀ ਲੋਕ ਗਾਇਕ ਸੰਗੀਤ ਵੈਲਫੇਅਰ ਸੁਸਾਇਟੀ ਨੇ ਸਿਟੀ ਥਾਣਾ ਦੇ ਇੰਚਾਰਜ ਉਂਕਾਰ ਸਿੰਘ ਬਰਾੜ ਦਾ ਕੀਤਾ ਸਨਮਾਨ

ਪੰਜਾਬੀ ਲੋਕ ਗਾਇਕ ਸੰਗੀਤ ਵੈਲਫੇਅਰ ਸੁਸਾਇਟੀ ਨੇ ਸਿਟੀ ਥਾਣਾ ਦੇ ਇੰਚਾਰਜ ਉਂਕਾਰ ਸਿੰਘ ਬਰਾੜ ਦਾ ਕੀਤਾ ਸਨਮਾਨ

ਐਸ.ਐਚ.ਓ. ਬਰਾੜ ਨੇ ਕੋਰੋਨਾ ਯੋਧੇ ਦੇ ਰੂਪ ਵਿਚ ਪੇਸ਼ ਕੀਤੀ ਮਿਸਾਲ – ਬੂਟਾ ਮੁਹੰਮਦ

0
ਫਗਵਾੜਾ 4 ਅਗਸਤ ( ਰਾਮੇਸ਼਼ ਕੁਮਾਰ) ਪੰਜਾਬੀ ਲੋਕ ਗਾਇਕ ਸੰਗੀਤ ਵੇਲਫੇਅਰ ਸੁਸਾਇਟੀ ਵਲੋਂ ਕਰੋਨਾ ਮਹਾਮਾਰੀ ਦੌਰਾਨ ਸ਼ਹਿਰ ਵਾਸੀਆਂ ਦੀ ਸੇਵਾ ਵਿੱਚ ਦਿਨ ਰਾਤ ਇੱਕ ਕਰਨ ਅਤੇ ਫਿਰ ਖੁਦ ਕੋਰੋਨਾ ਦਾ ਸ਼ਿਕਾਰ ਹੋ ਕੇ ਬਹਾਦੁਰੀ ਨਾਲ ਮੁਕਾਬਲਾ ਕਰਦੇ ਹੋਏ ਮੁੜ ਤੰਦਰੁਸਤ ਹੋ ਕੇ ਤਨਦੇਹੀ ਨਾਲ ਡਿਉਟੀ ਤੇ ਪਰਤਣ ਲਈ ਥਾਣਾ ਸਿਟੀ ਦੇ ਇੰਚਰਾਜ ਉਕਾਂਰ ਸਿੰਘ ਬਰਾੜ ਨੂੰ ਗੁਲਦੱਸਤਾ ਭੇਂਟ ਕਰਕੇ ਸਨਮਾਨਤ ਕੀਤਾ ਗਿਆ ਅਤੇ ਨਾਲ ਹੀ ਉਹਨਾਂ ਦੀ ਸੇਵਾ ਭਾਵਨਾ ਦੀ ਵੀ ਭਰਪੂਰ ਸ਼ਲਾਘਾ ਕੀਤੀ ਗਈ। ਸੁਸਾਇਟੀ ਦੇ ਪ੍ਰਧਾਨ ਬੂਟਾ ਮਹੁੰਮਦ ਨੇ ਦੱਸਿਆ ਕਿ ਜਿੱਥੇ ਪੰਜਾਬੀ ਲੋਕ ਗਾਇਕ ਸੰਗੀਤ ਵੇਲਫੇਅਰ ਸੁਸਾਇਟੀ ਹੋਰ ਸਮਾਜ ਸੇਵਾ ਦੇ ਕੰਮਾਂ ਵਿੱਚ ਵੱਧ ਚੜ ਕੇ ਹਿੱਸਾ ਪਾਉਦੀ ਹੈ ਉਥੇ ਹੀ ਕੋਰੋਨਾ ਨਾਲ ਲੜਾਈ ਵਿਚ ਦਿਨ-ਰਾਤ ਸੇਵਾਵਾਂ ਨਿਭਾ ਰਹੇ ਕੋਰੋਨਾ ਯੋਧਿਆਂ ਦੀ ਹੌਸਲਾ ਅਫਜਾਈ ਵੀ ਕਰਦੀ ਹੈ। ਉਹਨਾਂ ਕਿਹਾ ਕਿ ਐਸ.ਐਚ.ਓ. ਬਰਾੜ ਬਹੁਤ ਇਮਾਨਦਾਰ ਅਤੇ ਤਨਦੇਹੀ ਨਾਲ ਡਿਉਟੀ ਨਿਭਾਉਣ ਵਾਲੇ ਨਿਡਰ ਤੇ ਬਹਾਦੁਰ ਪੁਲਿਸ ਅਧਿਕਾਰੀ ਹਨ। ਹਰ ਫਗਵਾੜਾ ਵਾਸੀ ਉਹਨਾਂ ਦਾ ਦਿਲੋਂ ਸਤਿਕਾਰ ਕਰਦਾ ਹੈ। ਇਸ ਮੌਕੇ ਸੁਸਾਇਟੀ ਦੇ ਜਨਰਲ ਸਕੱਤਰ ਮਨਮੀਤ ਮੇਵੀ, ਲੱਖਾਂ-ਨਾਜ਼ ਜੋੜੀ ਨੰਬਰ ਵਨ ਗਾਇਕ ਤੇ ਗੀਤਕਾਰ ਸੱਤੀ ਖੋਖੇਵਾਲੀਆ ਤੋਂ ਇਲਾਵਾ ਸੁਲਤਾਨ ਮਹੁੰਮਦ ਹਾਜ਼ਰ ਸਨ।
ਤਸਵੀਰ ਸਮੇਤ : ਫਗਵਾੜਾ ਵਿਖੇ ਥਾਣਾ ਸਿਟੀ ਦੇ ਐਸ.ਐਚ.ਓ. ਉਂਕਾਰ ਸਿੰਘ ਬਰਾੜ ਨੂੰ ਸਨਮਾਨਤ ਕਰਦੇ ਹੋਏ ਗਾਇਕ ਬੂਟਾ ਮੁਹੰਮਦ, ਮਨਮੀਤ ਮੇਵੀ, ਲੱਖਾਂ ਨਾਜ਼ ਤੇ ਸੱਤੀ ਖੋਖੇਵਾਲੀਆ।

About Front Page

Check Also

ਸਵਾਮੀ ਵਿਵੇਕਾਨੰਦ ਸੁਸਾਇਟੀ ਵੱਲੋਂ ਕਈ ਅਹਿਮ ਮਸਲਿਆ ਤੇ ਵਿਸ਼ੇਸ਼ ਮੀਟਿੰਗ

ਫਰੰਟ ਪੇਜ (ਫਗਵਾੜਾ) ਅੱਜ ਮਿਤੀ 19 /6/20 ਦਿਨ ਸ਼ੁੱਕਰਵਾਰ ਸਵੇਰੇ ਸਵਾਮੀ ਵਿਵੇਕਾਨੰਦ ਵੈਲਫੇਅਰਸੁਸਾਇਟੀ , ਚਾਹਲ …