Friday , August 14 2020
Breaking News
Home / पंजाब / फगवाड़ा/कपूरथला / ਲੋੜਵੰਦ ਗਾਇਕ ਅਤੇ ਸਜਿੰਦੇ ਸਾਥੀਆਂ ਨੁੰ ਅਗਲੀ ਲੜੀ ‘ਚ ਰਾਸ਼ਨ ਦੀ ਵੰਡ ਜਲਦ ਕਰਾਂਗੇ – ਬੂਟਾ ਮੁਹੰਮਦ

ਲੋੜਵੰਦ ਗਾਇਕ ਅਤੇ ਸਜਿੰਦੇ ਸਾਥੀਆਂ ਨੁੰ ਅਗਲੀ ਲੜੀ ‘ਚ ਰਾਸ਼ਨ ਦੀ ਵੰਡ ਜਲਦ ਕਰਾਂਗੇ – ਬੂਟਾ ਮੁਹੰਮਦ

ਪੰਜਾਬੀ ਲੋਕ ਗਾਇਕ ਸੰਗੀਤ ਵੈਲਫੇਅਰ ਸੁਸਾਇਟੀ ਦੀ ਹੋਈ ਮੀਟਿੰਗ


ਫਗਵਾੜਾ 13 ਜੁਲਾਈ ( ਰਮੇਸ਼਼ ਕੁਮਾਰ) ਪੰਜਾਬੀ ਲੋਕ ਗਾਇਕ ਸੰਗੀਤ ਵੈਲਫੇਅਰ ਸੁਸਾਇਟੀ ਦੀ ਇਕ ਅਹਿਮ ਮੀਟਿੰਗ ਮਨੀਲਾ ਰਿਸੋਰਟ ਵਿਖੇ ਹੋਈ ਜਿਸਦੀ ਪ੍ਰਧਾਨਗੀ ਸੁਸਾਇਟੀ ਦੇ ਪ੍ਰਧਾਨ ਬੂਟਾ ਮੁਹੰਮਦ ਨੇ ਕੀਤੀ। ਇਸ ਮੀਟਿੰਗ ਦੌਰਾਨ ਆਉਂਦੇ ਦਿਨਾਂ ਵਿਚ ਸੁਸਾਇਟੀ ਵਲੋਂ ਉਲੀਕੇ ਜਾਣ ਵਾਲੇ ਪ੍ਰੋਜੈਕਟਾਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਸੁਸਾਇਟੀ ਦੇ ਚੇਅਰਮੈਨ ਮਕਬੂਲ, ਗਾਇਕ ਰਣਜੀਤ ਰਾਣਾ ਅਤੇ ਗੀਤਕਾਰ ਸੱਤੀ ਖੋਖੇਵਾਲੀਆ ਨੇ ਮੀਟਿੰਗ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੁਸਾਇਟੀ ਵੱਖ ਵੱਖ ਸਾਜਿੰਦੇ ਸਾਥੀਆਂ ਤੇ ਗਾਇਕ ਭਾਈਚਾਰੇ ਨੂੰ ਰਾਸ਼ਨ ਤਕਸੀਮ ਕਰਨ ਦੀ ਲੜੀ ਨੂੰ ਆਉਣ ਵਾਲੇ ਦਿਨਾਂ ਵਿੱਚ ਵੀ ਜਾਰੇ ਰੱਖੇਗੀ। ਇਸ ਤੋਂ ਇਲਾਵਾ ਕਈ ਹੋਰ ਪ੍ਰੋਜੈਕਟ ਵੀ ਵਿਚਾਰ ਅਧੀਨ ਹਨ ਜਿਹਨਾਂ ਦੇ ਫਾਈਨਲ ਹੋਣ ਤੋਂ ਬਾਅਦ ਦੱਸਿਆ ਜਾਵੇਗਾ। ਇਸ ਮੀਟਿੰਗ ਵਿਚ ਗਗਨ ਥਿੰਦ, ਜਨਰਲ ਸਕੱਤਰ ਮਨਮੀਤ ਮੇਵੀ, ਸੀਨੀਅਰ ਮੀਤ ਪ੍ਰਧਾਨ ਗੁਰਮੇਜ ਮੇਹਲੀ, ਬਲਵਿੰਦਰ ਬਿੰਦਾ, ਕਮਲ ਕਟਾਣੀਆ, ਜਮੀਲ ਅਖ਼ਤਰ, ਅਵਤਾਰ ਕਲੇਰ, ਲੱਖਾਂ-ਨਾਜ਼ ਜੋੜੀ ਨੰਬਰ ਵੰਨ, ਰਾਮਪਾਲ ਰੱਲ ਅਤੇ ਅਸ਼ੋਕ ਮਨੀਲਾ ਆਦਿ ਹਾਜ਼ਰ ਸਨ
ਤਸਵੀਰ – ਫਗਵਾੜਾ ਵਿਖੇ ਮੀਟਿੰਗ ਸਬੰਧੀ ਜਾਣਕਾਰੀ ਦਿੰਦੇ ਹੋਏ ਪੰਜਾਬੀ ਲੋਕ ਗਾਇਕ ਸੰਗੀਤ ਵੈਲਫੇਅਰ ਸੁਸਾਇਟੀ ਦੇ ਅਹੁਦੇਦਾਰ ਅਤੇ ਮੈਂਬਰ।

About Front Page

Check Also

ਵਰਲਡ ਬਲੱਡ ਡੋਨਰਜ਼ ਡੇ ਤੇ 58 ਯੂਨਿਟ ਖ਼ੂਨਦਾਨ

|ਫਰੰਟ ਪੇਜ (ਫਗਵਾੜਾ) ਅੱਜ 14 ਜੂਨ ਨੂੰ ਬਲੱਡ ਬੈਂਕ ਫਗਵਾੜਾ ਦੇ ਸਹਿਯੋਗ ਨਾਲ ਫਗਵਾੜਾ ਬਲੱਡ …