Friday , December 4 2020
Breaking News
Home / जालंधर / ਪਾਲਘਰ ਚ’ ਸਾਧੂਆਂ ਦੀ ਦਰਦਨਾਖ ਹੱਤਿਆ ਤੇ ਚੁੱਪ ਰਹਿਣ ਵਾਲੀ ਕਾਂਗਰਸ ਦਾ ਗੈਂਗਸਟਰ ਲਈ ਪਿੱਟਸਿਆਪਾ ਕਿਉਂ ਨੀ ਰੁਕ ਰਿਹਾ-ਪ੍ਰਸ਼ੋਤਮ ਗੋਗੀ

ਪਾਲਘਰ ਚ’ ਸਾਧੂਆਂ ਦੀ ਦਰਦਨਾਖ ਹੱਤਿਆ ਤੇ ਚੁੱਪ ਰਹਿਣ ਵਾਲੀ ਕਾਂਗਰਸ ਦਾ ਗੈਂਗਸਟਰ ਲਈ ਪਿੱਟਸਿਆਪਾ ਕਿਉਂ ਨੀ ਰੁਕ ਰਿਹਾ-ਪ੍ਰਸ਼ੋਤਮ ਗੋਗੀ

ਫਰੰਟ ਪੇਜ (ਰਮੇਸ਼ ਕੁਮਾਰ) ਜਿਸ ਰਾਤ ਮਹਾਰਾਸ਼ਟਰ ਦੇ ਪਾਲਘਰ ਵਿੱਚ ਦੋ ਸਾਧੂਆਂ ਦੀ ਬੜੇ ਦਰਦਨਾਖ ਤਰੀਕੇ ਨਾਲ ਹੱਤਿਆ ਕਰ ਦਿੱਤੀ ਗਈ ਸੀ ਅਤੇ ਦੇਸ਼ ਦਾ ਆਮ ਜਨਸਮੂਹ ਗਮਗੀਨ ਤੇ ਆਕ੍ਰੋਸ਼ਿਤ ਸੀ,ਉਸ ਸਮੇਂ ਕਾਂਗਰਸ ਦੇ ਕਿਸੇ ਪ੍ਰਵਕਤਾ ਨੇ ਸਾਹਮਣੇ ਆ ਕੇ ਅਫਸੋਸ ਦੇ ਦੋ ਸ਼ਬਦ ਤੱਕ ਨਹੀਂ ਕਹੇ।ਪਰ ਅੱਜ ਗੈਗਸਟਰ ਵਿਕਾਸ ਦੁਬੇ ਦੇ ਐਨਕਾਉਂਟਰ ਤੇ ਸੂਰਜੇਵਾਲਾ ਪ੍ਰਿਅੰਕਾ ਗਾਂਧੀ ਸਹਿਤ ਪੂਰੀ ਕਾਂਗਰਸ ਦੇ ਹੂੰਝੂ ਰੁਕਣ ਦਾ ਨਾਮ ਨਹੀਂ ਲੈ ਰਹੇ।ਇਹਨਾਂ ਸ਼ਬਦਾ ਦਾ ਪ੍ਰਗਟਾਵਾ ਭਾਜਪਾ ਨੇਤਾ ਸ਼੍ਰੀ ਪ੍ਰਸ਼ੋਤਮ ਗੋਗੀ ਨੇ ਉੱਤਰ ਪ੍ਰਦੇਸ਼ ਪੁਲਿਸ ਅਤੇ ਯੋਗੀ ਸਰਕਾਰ ਦੀ ਸੁਧਰ ਜਾਓ ਵਰਨਾਂ ਅੰਜਾਮ ਲਈ ਤਿਆਰ ਰਹੋ ਦੀ ਨੀਤੀ ਦੀ ਤਾਰੀਫ ਕਰਦਿਆਂ ਪ੍ਰੈਸ ਨੂੰ ਸੰਬੋਧਨ ਕਰਦਿਆਂ ਕਹੇ।ਉਹਨਾਂ ਕਿਹਾ ਕਿ ਗੈਂਗਸਟਰ ਵਿਕਾਸ ਦੂਬੇ ਨੇ ਪਤਾ ਨਹੀਂ ਕਿੰਨੇ ਘਰ ਬਰਬਾਦ ਕਰ ਦਿੱਤੇ ਸੀ ,ਉਸਦੇ ਮਰਨ ਦਾ ਸਦਮਾਂ ਕਾਂਗਰਸ ਆਖਿਰ ਬਰਦਾਸ਼ਤ ਕਿਉਂ ਨਹੀਂ ਕਰ ਪਾ ਰਹੀ।ਅਖੇ ਨੇਤਾਵਾਂ ਦੇ ਨਾਮ ਉਜਾਗਰ ਹੋਣੇ ਤਾਂ ਐਨਕਾਉਂਟਰ ਕਰਤਾ,ਮੈਂ ਪੁੱਛਣਾ ਚਾਹੁੰਦਾ ਹਾਂ ਕਾਂਗਰਸ ਦੇ ਬੁਲਾਰਿਆਂ ਤੋਂ ਕਿ ਅੱਜ ਤੱਕ ਜਿੰਨੇ ਗੈਂਗਸਟਰ ਯੂ.ਪੀ. ਵਿੱਚ ਫੜੇ ਗਏ ਉਹਨਾਂ ਵਿੱਚੋਂ ਕਿੰਨਿਆਂ ਤੋਂ ਪੁਲਿਸ ਰਾਜ ਉਗਲਵਾ ਪਾਈ ਤੇ ਕਿੰਨਿਆਂ ਨੇ ਆਪਣੇ ਆਕਾਵਾਂ(ਨੇਤਾਵਾਂ)ਦੇ ਨਾਮ ਲਏ ? ਜਿਹੜਾ ਕੁਫਿਆਤ ਗੈਂਗਟਰ ਦੇ ਐਨਕਾਉਂਟਰ ਨੂੰ ਕਾਂਗਰਸ ਸੱਚ ਦੀ ਹੱਤਿਆ ਕਰਾਰ ਦੇ ਰਹੀ ਆ।ਉਧਾਰਣ ਦੇ ਤੌਰ ਤੇ ਮੁਖਤਾਰ ਅੰਨਸਾਰੀ ਉੱਪਰ ਹੱਤਿਆ,ਅਪਹਰਣ ਅਵੈਦ ਵਸੂਲੀ ਆਦਿ ਦੇ 40 ਮੁਕੱਦਮੇਂ ਦਰਜ ਹਨ,ਉਹ ਪੰਦਰਾਂ ਸਾਲ ਤੋਂ ਜੇਲ ਵਿੱਚ ਬੰਦ ਹੈ ਫਿਰ ਵੀ ਚੋਣਾਂ ਜਿੱਤ ਜਾਂਦਾ ਹੈ।ਐਸ ਵੇਲੇ ਉਹ ਮਊ ਵਿਧਾਨ ਸਭਾ ਹਲਕੇ ਤੋਂ ਬਹੁਜਨ ਸਮਾਜ ਪਾਰਟੀ ਦਾ ਵਿਧਾਇਕ ਹੈ।ਏਸੇ ਤਰਾਂ ਅਤੀਕ ਅਹਿਮਦ ਉੱਪਰ 42 ਤੋਂ ਜਿਆਦਾ ਮਾਮਲੇ ਦਰਜ ਹਨ ਫਿਰ ਵੀ ਉਹ ਕਈ ਵਾਰ ਚੋਣਾਂ ਲੜਿਆ ਅਤੇ ਜਿੱਤਿਆ ਵੀ । ਇੱਕ ਵਾਰ ਤੋਂ ਉਹ ਫੂਲਪੁਰ ਲੋਕ ਸਭਾ ਸੀਟ ਤੋਂ ਸਮਾਜਵਾਦੀ ਪਾਰਟੀ ਦੀ ਟਿਕਟ ਤੇ ਐਮ ਪੀ ਵੀ ਬਣ ਚੁੱਕਾ ਹੈ ।ਇਹਨਾਂ ਦੋਹਾਂ ਨੇ ਪੁਲਿਸ ਨੂੰ ਜਾਂ ਅਦਾਲਤ ਨੂੰ ਕਿੰਨੇ ਕੁ ਰਾਜ ਦੱਸ ਦਿੱਤੇ ? ਏਸੇ ਤਰਾਂ ਦੇ ਹੋਰ ਵੀ ਕਈ ਉਧਾਰਣ ਹਨ।ਪਰ ਕਾਂਗਰਸ ਹੈ ਕਿ ਮੈਂ ਨਾ ਮਾਨੂੰ।ਉਹਨਾਂ ਕਿਹਾ ਜਦੋਂ ਰਾਜਨਿਤਿਕ ਪਾਰਟੀਆਂ ਸਾਧੂਆਂ ਦੀ ਹੱਤਿਆ ਤੇ ਚੁੱਪ ਅਤੇ ਗੈਂਗਸਟਰਾਂ ਦੀ ਮੌਤ ਤੇ ਸਿਆਪਾ ਕਰਨਗਿਆਂ ਤਾਂ ਦੇਸ਼ ਦੀ ਜਨਤਾ ਹੁਣ ਸਭ ਜਾਣਦੀ ਅਤੇ ਸਮਝਦੀ ਹੈ।ਤਾਂ ਹੀ ਤਾਂ ਹੈਦਰਾਬਾਦ ਅਤੇ ਕਾਨਪੁਰ ਪੁਲਿਸ ਤੇ ਫੁੱਲਾਂ ਵਰਖਾ ਕਰਦੀ ਹੈ।ਇਸ ਮੌਕੇ ਉਹਨਾ ਦੇ ਨਾਲ ਰਾਜ ਕੁਮਾਰ ਯੋਗੀ(ਮੰਡਲ ਪ੍ਰਧਾਨ ਭਾਜਪਾ),ਅਕਾਸ਼ਦੀਪ ਪੰਚ,ਸ਼ਸ਼ੀ ਚਾਹਲ,ਤੀਰਥ ਬੰਗੜ,ਹਰਪ੍ਰੀਤ ਚਾਹਲ,ਬਲਜੀਤ ਪ੍ਰਿੰਸੀਪਲ,ਅਸ਼ੋਕ ਕੁਮਾਰ,ਗੁਲਜਾਰ ਮੁਹੰਮਦ ਆਦਿ ਹਾਜਰ ਸਨ।

About Front Page

Check Also

इनोकिड्स के विद्यार्थियों के लिए आनलाइन गतिविधियों का आयोजन

जालन्धर, (रमेश) : इनोसैंट हाट्र्स के इनोकिड्स (ग्रीन मॉडल टाऊन, लोहारां, कैंट जंडियाला रोड, द …