Saturday , October 24 2020
Breaking News
Home / Mandali shah / ਪੰਜਾਬੀ ਲੋਕ ਗਾਇਕ ਸੰਗੀਤ ਵੇਲਫੇਅਰ ਸੁਸਾਇਟੀ ਨੇ ਸਾਂਈ ਉਮਰੇ ਸ਼ਾਹ ਮੰਡਾਲੀ ਸ਼ਰੀਫ ਵਾਲਿਆਂ ਨੂੰ ਕੀਤਾ ਸਨਮਾਨਤ

ਪੰਜਾਬੀ ਲੋਕ ਗਾਇਕ ਸੰਗੀਤ ਵੇਲਫੇਅਰ ਸੁਸਾਇਟੀ ਨੇ ਸਾਂਈ ਉਮਰੇ ਸ਼ਾਹ ਮੰਡਾਲੀ ਸ਼ਰੀਫ ਵਾਲਿਆਂ ਨੂੰ ਕੀਤਾ ਸਨਮਾਨਤ


ਫਗਵਾੜਾ 4 ਜੁਲਾਈ (ਰਮੇੇੇਸ਼਼ ਕੁਮਾਰ) ਪੰਜਾਬੀ ਲੋਕ ਗਾਇਕ ਵੈਲਫੇਅਰ ਸੁਸਾਇਟੀ ਵਲੋਂ ਸੁਸਾਇਟੀ ਦੇ ਕਨਵੀਨਰ ਦੇਬੀ ਮਖਸੂਸਪੁਰੀ, ਚੇਅਰਮੈਨ ਮਕਬੂਲ ਅਤੇ ਪ੍ਰਧਾਨ ਬੂਟਾ ਮਹੁੰਮਦ ਦੀ ਸਾਂਝੀ ਅਗਵਾਈ ਹੇਠ ਰੋਜ਼ਾ ਸ਼ਰੀਫ ਮੰਢਾਲੀ ਦੇ ਗੱਦੀ ਨਸ਼ੀਨ ਸਾਂਈ ਉਮਰੇ ਸ਼ਾਹ ਨੂੰ ਉਹਨਾਂ ਵਲੋਂ ਸਮਾਜ ਸੇਵਾ ਵਿੱਚ ਪਾਏ ਜਾ ਰਹੇ ਯੋਗਦਾਨ ਸਦਕਾ ਸਨਮਾਨਤ ਕੀਤਾ ਗਿਆ। ਇਹ ਸਨਮਾਨ ਸੁਸਾਇਟੀ ਦੇ ਅਹੁਦੇਦਾਰਾਂ ਨੇ ਦਰਗਾਹ ਵਿਖੇ ਜਾ ਕੇ ਨਤਮਸਤਕ ਹੋਣ ਉਪਰੰਤ ਸਾਂਈ ਉਮਰੇ ਸ਼ਾਹ ਨੂੰ ਭੇਂਟ ਕੀਤਾ। ਸੁਸਾਇਟੀ ਦੇ ਪ੍ਰਧਾਨ ਬੂਟਾ ਮੁਹੰਮਦ ਅਤੇ ਹੋਰਨਾਂ ਨੇ ਦੱਸਿਆ ਕਿ ਉਹਨਾਂ ਦੀ ਸੰਸਥਾ ਜਿੱਥੇ ਸਮਾਜ ਭਲਾਈ ਦੇ ਕੰਮਾਂ ਵਿੱਚ ਵੱਧ ਚੜ ਕੇ ਯੋਗਦਾਨ ਪਾ ਰਹੀ ਹੈ ਉਥੇ ਹੀ ਸਮਾਜ ਦੀਆਂ ਉਹਨਾਂ ਸ਼ਖ਼ਸੀਅਤਾਂ ਦਾ ਵੀ ਹਮੇਸ਼ਾ ਮਾਣ ਵਧਾਉਂਦੀ ਹੈ ਜੋ ਪਰਮਾਤਮਾ ਦਾ ਓਟ ਆਸਰਾ ਲੈ ਕੇ ਸਮਾਜ ਦੀ ਸੇਵਾ ਵਿੱਚ ਰੁੱਝੇ ਹੋਏ ਹਨ। ਉਹਨਾਂ ਦੱਸਿਆ ਕਿ ਸਾਂਈ ਉਮਰੇ ਸ਼ਾਹ ਨੇ ਕੋਵਿਡ-19 ਕੋਰੋਨਾ ਲਾਕਡਾਉਨ ਕਰਫਿਉ ਵਿੱਚ ਆਪਣੇ ਨਜਦੀਕੀ ਪਿੰਡਾਂ ਨੂੰ ਹਰ ਰੋਜ਼ ਲੰਗਰ ਪਹੁੰਚਾਉਣ ਦੇ ਨਾਲ ਹੀ ਲੋੜਵੰਦਾ ਦੀ ਹਰ ਲੋੜ ਵੀ ਪੂਰੀ ਕੀਤੀ। ਇਸ ਮੌਕੇ ਸੁਸਾਇਟੀ ਦੇ ਜਨਰਲ ਸਕੱਤਰ ਮਨਮੀਤ ਮੇਵੀ, ਸਕੱਤਰ ਸੱਤੀ ਖੋਖੇਵਾਲੀਆ, ਖ਼ਜ਼ਾਨਚੀ ਰਣਜੀਤ ਰਾਣਾ, ਲੱਖਾਂ -ਨਾਜ਼ ਜੋੜੀ ਨੰਬਰ ਵੰਨ ਤੋਂ ਇਲਾਵਾ ਡੇਰੇ ਦੇ ਸੇਵਾਦਾਰ ਵੀ ਹਾਜ਼ਰ ਸਨ।
ਤਸਵੀਰ – ਰੋਜਾ ਸ਼ਰੀਫ ਮੰਢਾਲੀ ਦੇ ਗੱਦੀ ਨਸ਼ੀਨ ਸਾਂਈ ਉਮਰੇ ਸ਼ਾਹ ਨੂੰ ਸਨਮਾਨਤ ਕਰਦੇ ਹੋਏ ਪੰਜਾਬੀ ਲੋਕ ਗਾਇਕ ਵੈਲਫੇਅਰ ਸੁਸਾਇਟੀ ਦੇ ਕਨਵੀਨਰ ਦੇਬੀ ਮਖਸੂਸਪੁਰੀ, ਚੇਅਰਮੈਨ ਮਕਬੂਲ, ਪ੍ਰਧਾਨ ਬੂਟਾ ਮੁਹੰਮਦ, ਸਕੱਤਰ ਸੱਤੀ ਖੋਖੇਵਾਲੀਆ ਅਤੇ ਹੋਰ।

About Front Page

Check Also

इनोसैंट हाट्र्स में आनलाइन ‘हास्य कवि सम्मेलन प्रतियोगिता में धृति चुग व कृष शर्मा ने पाया पहला स्थान

जालन्धर, 19 अक्तूबर (रमेश कुमार) : इनोसैंट हाट्र्स में ग्रीन मॉडल टाऊन, लोहारां, कैंट जंडियाला …