Thursday , October 22 2020
Breaking News
Home / जालंधर / International anti drug day ਸੰਬੰਧੀ ਸਬ ਡਿਵੀਜ਼ਨ ਸਾਂਝ ਕੇਂਦਰ ਸੈਂਟਰਲ ਥਾਣਾ ਨੰਬਰ 4 ਵੱਲੋਂ ਜਾਗਰੂਕ ਕੀਤਾ ਗਿਆ

International anti drug day ਸੰਬੰਧੀ ਸਬ ਡਿਵੀਜ਼ਨ ਸਾਂਝ ਕੇਂਦਰ ਸੈਂਟਰਲ ਥਾਣਾ ਨੰਬਰ 4 ਵੱਲੋਂ ਜਾਗਰੂਕ ਕੀਤਾ ਗਿਆ

ਫਰੰਟ ਪੇਜ (ਜਲੰਧਰ) ਮਾਣਯੋਗ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਆਈ ਪੀ ਐਸ ਕਮਿਸ਼ਨਰ ਜਲੰਧਰ ਤੇ ਸ੍ਰੀ ਅਰੁਣ ਸੈਣੀ ਪੀ ਪੀ ਐੱਸ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਬ ਡਵੀਜ਼ਨ ਸੈਂਟਰਲ ਥਾਣਾ ਨੰਬਰ 4 ਕਮਿਸ਼ਨਰੇਟ ਜਲੰਧਰ ਦੇ ਇੰਚਾਰਜ ਇੰਸਪੈਕਟਰ ਸੰਜੀਵ ਕੁਮਾਰ ਨੇ ਆਪਣੇ ਸਟਾਫ਼ ਨਾਲ ਮਿਲ ਕੇ international anti drug day ਸੰਬੰਧੀ ਪਬਲਿਕ ਨੂੰ ਜਾਗਰੁਕ ਕੀਤਾ। ਇਸ ਮੌਕੇ ਇੰਸਪੈਕਟਰ ਸੰਜੀਵ ਕੁਮਾਰ ਨੇ ਲੋਕਾਂ ਨੂੰ ਦੱਸਿਆ ਕਿ 26 ਜੂਨ ਨੂੰ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮਨਾਇਆ ਜਾਂਦਾ ਹੈ ਤੇ ਇਸ ਦਾ ਮੁੱਖ ਉਦੇਸ਼ ਲੋਕਾਂ ਨੂੰ ਨਸ਼ੇ ਦੇ ਨਾਲ ਆਉਣ ਵਾਲੇ ਮਾੜੇ ਪ੍ਰਭਾਵ ਪ੍ਰਤੀ ਜਾਗਰੂਕ ਕਰਨਾ ਹੈ। ਨੌਜਵਾਨ ਪੀੜ੍ਹੀ ਨੂੰ ਨਸ਼ੇ ਤੋਂ ਦੂਰ ਰੱਖਣਾ ਹੈ ਤੇ ਖੇਡਾਂ ਅਤੇ ਆਪਣੀ ਸਿਹਤ ਸੰਭਾਲ ਵੱਲ ਜ਼ਿਆਦਾ ਧਿਆਨ ਦੇਣਾ ਹੈ ਤਾਂ ਕਿ ਨੌਜਵਾਨ ਪੀੜ੍ਹੀ ਨਸ਼ਿਆਂ ਤੋਂ ਦੂਰ ਰਹਿ ਸਕੇ। ਨਸ਼ੇ ਕਰਕੇ ਵਾਹਨ ਨਹੀਂ ਚਲਾਉਣਾ ਚਾਹੀਦਾ ਹੈ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਹੋਰ ਵੀ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ ਇਸ ਮੌਕੇ ਤੇ ਸੁਖਵਿੰਦਰ ਪਾਲ ਅਤੇ ਮੇਜਰ ਸਿੰਘ ਨੇ ਲੋਕਾਂ ਨੂੰ ਜਾਗਰੂਕ ਕਰਦਿਆਂ ਦੱਸਿਆ ਕੀ ਨਸ਼ਾ ਕੋਈ ਵੀ ਸਿਹਤ ਲਈ ਚੰਗਾ ਨਹੀਂ ਹੁੰਦਾ ਨਸ਼ਾ ਜਿਸ ਤਰ੍ਹਾਂ ਦਾ ਮਰਜੀ ਹੋਵੇ ਸਿਹਤ ਨੂੰ ਖ਼ਰਾਬ ਕਰਦਾ ਹੈ ਇਸ ਮੌਕੇ ਤੇ ਸਾਂਝ ਕੇਂਦਰ ਸੈਂਟਰਲ ਥਾਣਾ ਨੰਬਰ 4 ਦੇ ਪੈਂਦੇ ਇਲਾਕੇ ਵਿੱਚ ਸਾਂਝ ਕੇਂਦਰ ਦੇ ਮੁਲਾਜ਼ਮਾਂ ਵੱਲੋਂ ਬੈਨਰ ਵੀ ਲਗਾਏ ਗਏ ਅਤੇ ਥਾਣੇ ਦੀ ਮੁਖੀ ਲੇਡੀ ਸਿਪਾਹੀ ਰਾਜਵਿੰਦਰ ਕੌਰ ਅਤੇ ਲੇਡੀ ਸਿਪਾਹੀ ਅਸ਼ਵਿੰਦਰਜੀਤ ਕੌਰ ਨੇ ਇਲਾਕੇ ਵਿੱਚ ਪਰਚੇ ਵੀ ਵੰਡੇ।

About Front Page

Check Also

ਆਦਮਪੁਰ ਇਲਾਕੇ ਦੇ ਯੂਕੋ ਬੈਂਕ ਵਿਚ ਦਿਨ-ਦਿਹਾੜੇ ਲੱਖਾਂ ਰੁਪਇਆਂ ਦੀ ਹੋਈ ਚੋਰੀ। ਗੰਨਮੈਨ ਦੀ ਗੋਲੀ ਲੱਗਣ ਨਾਲ ਹੋਈ ਮੌਤ

ਫਰੰਟ ਪੇਜ (ਆਦਮਪੁਰ) — ਜਲੰਧਰ-ਹੁਸ਼ਿਆਰਪੁਰ ਮਾਰਗ ‘ਤੇ ਸਥਿਤ ਆਦਮਪੁਰ ਦੇ ਪਿੰਡ ਕਾਲਰਾਂ ‘ਚ ਹਥਿਆਰਬੰਦ ਲੁਟੇਰਿਆਂ …