Monday , September 28 2020
Breaking News
Home / धर्म-कर्म / ਸ੍ਰੀ ਚਰਨ ਛੋਹ ਗੰਗਾ ਸੱਚਖੰਡ ਸ੍ਰੀ ਖੁਰਾਲਗੜ• ਸਾਹਿਬ ਵਿਖੇ ਆਦਿ ਧਰਮ ਮੰਡਲ ਦਾ ਸਥਾਪਨਾ ਦਿਵਸ ਮਨਾਇਆ

ਸ੍ਰੀ ਚਰਨ ਛੋਹ ਗੰਗਾ ਸੱਚਖੰਡ ਸ੍ਰੀ ਖੁਰਾਲਗੜ• ਸਾਹਿਬ ਵਿਖੇ ਆਦਿ ਧਰਮ ਮੰਡਲ ਦਾ ਸਥਾਪਨਾ ਦਿਵਸ ਮਨਾਇਆ

ਫਰੰਟ ਪੇਜ (ਬਿਊਰੋ) ਸੰਤ ਸਤਵਿੰਦਰ ਹੀਰਾ, ਸੰਤ ਸੁਰਿੰਦਰ ਦਾਸ ਅਤੇ ਸੰਤ ਕਰਮ ਚੰਦ ਨੇ ਸੰਗਤਾਂ ਨੂੰ ਆਦਿ ਧਰਮ ਮੰਡਲ ਦੇ ਮਤੇ ਅਤੇ ਮੰਗਾਂ ਬਾਰੇ ਦਿੱਤੀ ਵਿਸ਼ੇਸ਼ ਜਾਣਕਾਰੀ
ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ੍ਰੀ ਚਰਨ ਛੋਹ ਗੰਗਾ (ਅੰਮ੍ਰਿਤ-ਕੁੰਡ) ਸੱਚਖੰਡ ਸ੍ਰੀ ਖੁਰਾਲਗੜ• ਸਾਹਿਬ ਵਿਖੇ ਆਦਿ ਧਰਮ ਮੰਡਲ ਦੇ ਸਥਾਪਨਾ ਦਿਵਸ ਬਹੁਤ ਹੀ ਸ਼ਰਧਾ ਅਤੇ ਉਤਸਾਹ ਨਾਲ ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਕੌਮੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਜੀ ਦੀ ਅਗਵਾਈ ਹੇਠ ਮਨਾਇਆ ਗਿਆ। ਇਸ ਮੌਕੇ ਗੁਰੂਘਰ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ ਨੇ ਆਈਆਂ ਹੋਈਆਂ ਸੰਗਤਾਂ ਨੂੰ ਬਾਬੂ ਮੰਗੂ ਰਾਮ ਮੁਗੱਵਾਲੀਆ ਜੀ ਦੀ ਜੀਵਨੀ ਤੋਂ ਜਾਣੂ ਕਰਵਾਇਆ ਅਤੇ ਕਿਹਾ ਕਿ ਜੇਕਰ ਅਸੀਂ ਜੈ ਗੁਰਦੇਵ ਅਤੇ ਜੋ ਬੋਲੇ ਸੋ ਨਿਰਭੈ ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ ਦੇ ਜੈਕਾਰੇ ਲਗਾਉਂਦੇ ਹਾਂ ਅਤੇ ਜੈ ਗੁਰਦੇਵ ਜੋ ਬੋਲੇ ਸੋ ਨਿਰਭੈ ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ ਇਸ ਦੇ ਫਾਊਂਡਰ ਬਾਬੂ ਮੰਗੂ ਰਾਮ ਮੁੱਗੋਵਾਲੀਆ ਹੀ ਹਨ। ਬਾਬੂ ਮੰਗੂ ਰਾਮ ਮੁੱਗੋਵਾਲੀਆ ਜੀ ਵੱਲੋਂ ਚਲਾਈ ਆਦਿ ਧਰਮ ਲਹਿਰ ਨੂੰ ਅੱਗੇ ਵਧਾਇਆ ਜਾ ਰਾਹ ਹੈ। ਮਾਣਯੋਗ ਸੰਤ ਸਤਵਿੰਦਰ ਹੀਰਾ ਜੀ ਦੀ ਅਗਵਾਈ ਵਿਚ ਸ੍ਰੀ ਚਰਨ ਛੋਹ ਗੰਗਾ ਇਤਿਹਾਸਕ ਧਰਮ ਅਸਥਾਨ ਆਦਿ ਧਰਮ ਮੰਡਲ ਦਾ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਹੈ। ਇਸ ਮੌਕੇ ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਕੌਮੀ ਪ੍ਰਧਾਨ ਸੰਤ ਸਤਿਵੰਦਰ ਹੀਰਾ ਜੀ ਨੇ ਨੇ ਕਿਹਾ ਕਿ ਬਾਬੂ ਮੰਗੂ ਰਾਮ ਮੁੱਗੋਵਾਲੀਆ ਜੀ ਨੇ 1931 ਦੀ ਮਰਦਮਸ਼ੁਮਾਰੀ ਅੰਗਰੇਜ਼ ਸਰਕਾਰ ਦੇ ਰਾਜ ਵਿਚ ਆਦਿ ਧਰਮ ਨੂੰ ਮਾਨਤਾ ਦਿਵਾ ਕੇ ਸਮਾਜ ਨੂੰ ਬੇਗਮਪੁਰਾ ਵਸਾਉਣ ਬਾਰੇ ਜਾਣੂ ਕਰਵਾਇਆ ਅਤੇ ਆਪਣੇ 7 ਐਮ. ਐਲ. ਏ ਜਿਤਾ ਕੇ ਲਾਹੌਰ ਅਸੰਬਲੀ ਵਿਚ ਭੇਜੇ ਬਾਣੀ ਵਿੱਚ ਕਿਹਾ ਸ਼ਬਦ (ਆਦਿ ਸੇ ਪ੍ਰਗਟ ਭੈਆ, ਭੈਆ ਨਾ ਜਾਕੋ ਅੰਤ!! ਸੱਤ ਆਦਿ ਧਰਮ ਰਵਿਦਾਸ ਕਾ ਵਿਰਲਾ ਜਾਣੇ ਸੰਤ) ਸਾਨੂੰ ਸਾਰਿਆਂ ਨੂੰ ਆਪਣੇ ਵਿਰਸੇ ਨੂੰ ਜਾਣਦੇ ਹੋਏ ਆਦਿ ਧਰਮ ਲਹਿਰ ਦੇ ਵਿਚ ਯੋਗਦਾਨ ਪਾ ਕੇ ਸਾਰੀ ਦੁਨੀਆਂ ਦੇ ਵਿਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਵਿਚਾਰਧਾਰਾ ਅਤੇ ਬਾਬਾ ਸਾਹਿਬ ਡਾਕਟਰ ਭੀਮ ਰਾਉ ਅੰਬੇਡਕਰ ਜੀ ਦੀ ਵਿਚਾਰਧਾਰਾ ਨੂੰ ਜਨ-ਜਨ ਤੱਕ ਪਹੁੰਚਾਉਣਾ ਚਾਹੀਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਤ ਜਗਵਿੰਦਰ ਲਾਂਬਾ, ਸੰਤ ਕਰਮ ਚੰਦ, ਸੰਤ ਗਿਰਧਾਰੀ ਲਾਲ, ਸੰਤ ਨਰੰਜਣ ਦਾਸ, ਸ੍ਰੀ ਮਨਜੀਤ ਮੁੱਗੋਵਾਲੀਆ, ਸ੍ਰੀ ਅਮਿਤ ਕੁਮਾਰ ਪਾਲ, ਬਾਬਾ ਬੰਤਾ ਰਾਮ ਸੰਗੀਤ ਅਕਾਦਮੀ ਦੇ ਵਿਦਿਆਰਥੀਆਂ ਵੱਲੋਂ ਸੰਗਤਾਂ ਨੂੰ ਆਦਿ ਧਰਮ ਮੰਡਲ ਦੇ ਸਥਾਪਨਾ ਦਿਵਸ ਬਾਰੇ ਜਾਣਕਾਰੀ ਦਿੱਤੀ ਗਈ

About Front Page

Check Also

पंजाब सरकार की नाकामियों को लेकर आम आदमी पार्टी द्वारा जगह-जगह किया गया प्रदर्शन

फ्रंट पेज (जालंधर) आज आम आदमी पार्टी जालंधर शहरी की तरफ से ताला बंदी नियमों …