Wednesday , February 19 2020
Breaking News
Home / Uncategoriesed / ‘ਤੰਦਰੁਸਤ ਪੰਜਾਬ’ ਮਿਸ਼ਨ ਤਹਿਤ ਲਾਰਵਾ ਵਿਰੋਧੀ ਸੈਲ ਵਲੋਂ 18 ਥਾਵਾਂ ‘ਤੇ ਡੇਂਗੂ ਦੇ ਲਾਰਵੇ ਦੀ ਪਹਿਚਾਣ

‘ਤੰਦਰੁਸਤ ਪੰਜਾਬ’ ਮਿਸ਼ਨ ਤਹਿਤ ਲਾਰਵਾ ਵਿਰੋਧੀ ਸੈਲ ਵਲੋਂ 18 ਥਾਵਾਂ ‘ਤੇ ਡੇਂਗੂ ਦੇ ਲਾਰਵੇ ਦੀ ਪਹਿਚਾਣ

ਜਲੰਧਰ। ‘ਤੰਦਰੁਸਤ ਪੰਜਾਬ’ ਮਿਸ਼ਨ ਤਹਿਤ ਪਾਣੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਸਿਹਤ ਵਿਭਾਗ ਦੇ ਲਾਰਵਾ ਵਿਰੋਧੀ ਸੈਲ ਅਤੇ ਨਗਰ ਨਿਗਮ ਜਲੰਧਰ ਦੀਆਂ ਟੀਮਾਂ ਵਲੋਂ ਸ਼ਹਿਰ ਦੀਆਂ 18 ਵੱਖ-ਵੱਖ ਥਾਵਾਂ ‘ਤੇ ਡੇਂਗੂ ਦੇ ਲਾਰਵੇ ਦੀ ਪਹਿਚਾਣ ਕੀਤੀ ਗਈ। ਸ੍ਰੀ ਰਾਜ ਕੁਮਾਰ, ਸ੍ਰੀ ਕਮਲਦੀਪ, ਸ੍ਰੀ ਨਰੇਸ਼ ਕੁਮਾਰ, ਸ੍ਰੀ ਗੁਰਵਿੰਦਰ ਸਿੰਘ, ਸ੍ਰੀ ਸੰਜੈ ਕੁਮਾਰ,ਸ੍ਰੀ ਸਰਬਜੀਤ ਸਿੰਘ ਅਤੇ ਹੋਰਨਾਂ ਦੀਆਂ ਅਗਵਾਈ ਵਾਲੀਆਂ ਟੀਮਾਂ ਵਲੋਂ ਦਾਦਾ ਕਲੌਨੀ, ਪ੍ਰੀਤ ਨਗਰ, ਗੁਰੂ ਨਾਨਕ ਨਗਰ ਅਤੇ ਚੰਦਨ ਨਗਰ ਦੀ ਜਾਂਚ ਕੀਤੀ ਗਈ। ਜਾਂਚ ਦੌਰਾਨ ਟੀਮਾਂ ਵਲੋਂ 409 ਘਰਾਂ ਦਾ ਦੌਰਾ ਕਰਕੇ 123 ਫਾਲਤੂ ਕੰਨਟੇਨਰਾਂ ਅਤੇ 51 ਕੂਲਰਾਂ ਦਾ ਨਿਰੀਖਣ ਕੀਤਾ ਗਿਆ। ਇਸ ਮੌਕੇ ਟੀਮ ਵਲੋਂ ਗੁਰੂ ਨਾਨਕ ਨਗਰ ਵਿਖੇ ਇਕ ਚਲਾਨ ਵੀ ਕੱਟਿਆ ਗਿਆ। ਇਸ ਮੌਕੇ ਟੀਮਾਂ ਵਲੋਂ ਲੋਕਾਂ ਨਾਲ ਗੱਲਬਾਤ ਕਰਦਿਆਂ ਉਨਾਂ ਨੂੰ ਮੱਛਰਾਂ ਵਲੋਂ ਡੇਂਗੂ ਦਾ ਲਾਰਵਾ ਪੈਦਾ ਕਰਨ ਵਾਲੇ ਸਥਾਨਾਂ ਸਬੰਧੀ ਜਾਣਕਾਰੀ ਦਿੱਤੀ ਗਈ ਜਿਸ ਨਾਲ ਡੇਂਗੂ ਤੇ ਮਲੇਰੀਆ ਵਰਗੀਆਂ ਬਿਮਾਰੀਆਂ ਪੈਦਾ ਹੁੰਦੀਆਂ ਹਨ।

About Front Page

Check Also

आज का राशिफल

आज का राशिफल मेष राशि | Aaj ka Rashifal mesh Rashi मेष राशि (Mesh Rashi) मेष राशि वालों के लिए …