Tuesday , September 22 2020
Breaking News
Home / Uncategoriesed / ਸਿਹਤ ਵਿਭਾਗ ਵਲੋਂ ਗੜ੍ਹਾ ‘ਚ ਲਗਾਇਆ ਗਿਆ ਮੁਫ਼ਤ ਸਿਹਤ ਜਾਂਚ ਕੈਂਪ

ਸਿਹਤ ਵਿਭਾਗ ਵਲੋਂ ਗੜ੍ਹਾ ‘ਚ ਲਗਾਇਆ ਗਿਆ ਮੁਫ਼ਤ ਸਿਹਤ ਜਾਂਚ ਕੈਂਪ

600 ਮਰੀਜ਼ਾਂ ਦਾ ਕੀਤਾ ਮੁਫ਼ਤ ਚੈਕਅਪ

ਜਲੰਧਰ। ਪੰਜਾਬ ਸਟੇਟ ਰੈਡ ਕਰਾਸ ਸੁਸਾਇਟੀ ਅਤੇ ਜ਼ਿਲ੍ਹਾ ਸਿਹਤ ਵਿਭਾਗ ਜਲੰਧਰ ਵਲੋਂ ਮਾਤਾ ਚਿੰਤਪੂਰਨੀ ਮੰਦਿਰ ਗੜ੍ਹਾ ਜਲੰਧਰ ਵਿਖੇ ਵਿਸ਼ੇਸ਼ ਮੈਡੀਕਲ ਸਿਹਤ ਜਾਂਚ ਅਤੇ ਸਕਰੀਨਿੰਗ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਡਾ.ਜਸਮੀਤ ਕੌਰ ਬਾਵਾ ਮੈਡੀਕਲ ਸੁਪਰਡੰਟ ਸਿਵਲ ਹਸਪਤਾਲ ਜਲੰਧਰ ਵਲੋਂ ਕੀਤਾ ਗਿਆ। ਇਸ ਮੌਕੇ ਡਾ.ਹਰਪ੍ਰੀਤ ਮਾਨ ਡਿਪਟੀ ਮੈਡੀਕਲ ਕਮਿਸ਼ਨਰ, ਡਾ.ਰਾਜੀਵ ਸ਼ਰਮਾ ਜ਼ਿਲ੍ਹਾ ਟੀ.ਬੀ.ਅਫ਼ਸਰ, ਸ੍ਰੀ ਕਿਰਪਾਲ ਸਿੰਘ ਝੱਲੀ ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ, ਡਾ.ਜੋਤੀ ਫੁਕੇਲਾ, ਡਾ.ਵੰਦਨਾ ਸੱਗਰ, ਡਾ.ਪੁਨੀਤ ਸਿੰਘ, ਡਾ.ਰਾਜ ਕੌਰ, ਡਾ.ਗੌਤਮ , ਡਾ.ਬਲਜੀਤ ਰੂਬੀ,ਸੁਖਵਿੰਦਰ ਸਿੰਘ ਮੈਨੇਜਰ ਡਰੱਗ ਡੀ-ਅਡਿਕਸ਼ਨ ਸੈਂਟਰ, ਸ੍ਰੀਮਤੀ ਮਨਜੀਤ ਕੌਰ, ਗਰੀਮਾ ਸੈਣੀ ਅਤੇ ਹੋਰ ਹਾਜ਼ਰ ਸਨ। ਇਹ ਕੈਂਪ ਡਾ.ਆਰ.ਪੀ.ਵਰਮਾ ਸਟੇਟ ਕੰਸਲਟੈਂਟ ਅਤੇ ਇੰਚਾਰਜ ਟੀ.ਬੀ. ਪ੍ਰੋਜੈਕਟ ਪੰਜਾਬ ਰੈਡ ਕਰਾਸ ਚੰਡੀਗੜ੍ਹ ਦੀ ਦੇਖ-ਰੇਖ ਵਿੱਚ ਲਗਾਇਆ ਗਿਆ। ਇਸ ਮੌਕੇ ਡਾ.ਬਾਵਾ ਨੇ ਕਿਹਾ ਕਿ ਇਸ ਕੈਂਪ ਦਾ ਮੁੱਖ ਮੰਤਵ ਗੜ੍ਹਾ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਵਿੱਚ ਜੋ ਅਲੱਗ-ਅਲੱਗ ਬਿਮਾਰੀਆਂ ਅਤੇ ਟੀ.ਬੀ. ਰੋਗ ਤੋਂ ਪੀੜਤ ਹਨ ਨੂੰ ਲੋੜੀਂਦੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਹੈ। ਉਨ੍ਹਾਂ ਕਿਹਾ ਕਿ ਸੰਸਾਰ ਵਿੱਚ ਕੁੱਲ ਟੀ.ਬੀ.ਦੇ ਮਰੀਜ਼ਾਂ ਦਾ ਇਕ ਚੌਥਾਈ ਹਿੱਸਾ ਇਕੱਲੇ ਭਾਰਤ ਵਿੱਚ ਪਾਇਆ ਜਾਂਦਾ ਹੈ । ਇੰਡੀਅਨ ਰੈਡ ਕਰਾਸ ਸੁਸਾਇਟੀ ਮਾਨਵਤਾ ਦੇ ਅਧਾਰ ‘ਤੇ ਲੋਕਾਂ ਦੇ ਦੁੱਖ ਦਰਦ ਘੱਟ ਕਰਨ ਵਿੱਚ ਮਦਦ ਕਰਦੀ ਹੈ ਤੇ ਇਹ ਸੰਸਥਾ ਸਿਹਤ ਵਿਭਾਗ ਦੇ ਨਾਲ ਮੋਢਾ ਜੋੜ ਕੇ ਕੰਮ ਕਰ ਰਹੀ ਹੈ । ਇਸ ਕੈਂਪ ਵਿੱਚ ਮਰੀਜਾਂ ਨੂੰ ਮੁਫਤ ਦਵਾਈਆਂ ਵੀ ਮੁਹੱਈਆ ਕੀਤੀਆਂ ਗਈਆਂ। ਇਸ ਮੌਕੇ ਗੈਰ ਸੰਚਾਰੀ ਰੋਗਾਂ, ਮਾਨਸਿਕ ਸਿਹਤ, ਨਸ਼ਿਆ ਦੀ ਰੋਕਥਾਮ ਅਤੇ ਬੇਟੀ ਬਚਾਓ ਬੇਟੀ ਪੜਾਓ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਇਸ ਕੈਂਪ ਦੌਰਾਨ ਸਪੈਸ਼ਲਿਸਟ ਡਾਕਟਰਾਂ ਦੀ ਟੀਮ ਵਲੋਂ ਮਰੀਜ਼ਾਂ ਦੀ ਜਾਂਚ ਕੀਤੀ ਗਈ। ਇਸ ਮੌਕੇ ਡਾ.ਆਰ.ਪੀ.ਵਰਮਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਆਮ ਲੋਕਾਂ ਦੀ ਲੋੜ ਨੂੰ ਮੁੱਖ ਰੱਖਦਿਆਂ ਇੰਡੀਅਨ ਰੈਡ ਕਰਾਸ ਸੁਸਾਇਟੀ ਵਲੋਂ ਇਸ ਤੋਂ ਪਹਿਲਾਂ ਵੀ 16 ਸਿਹਤ ਜਾਂਚ ਕੈਂਪ ਲਗਾਏ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਸ ਕੈਂਪ ਵਿੱਚ ਲਗਭਗ 600 ਮਰੀਜ਼ਾਂ ਨੇ ਆਪਣਾ ਚੈਕ ਅਪ ਕਰਵਾਇਆ ਅਤੇ ਮਰੀਜ਼ਾਂ ਦੇ ਐਕਸਰੇ ,ਖੂਨ ਦੀ ਜਾਂਚ, ਬਲਗਮ ਦੀ ਜਾਂਚ ਅਤੇ ਸ਼ੂਗਰ ਜਾਂਚ ਵੀ ਮੁਫ਼ਤ ਕੀਤੀ ਗਈ। ਇਸ ਮੌਕੇ ਸਿਹਤ ਸਬੰਧੀ ਪ੍ਰਭਾਵਸ਼ਾਲੀ ਪ੍ਰਦਰਸ਼ਨੀ ਵੀ ਲਗਾਈ ਗਈ।

About Front Page

Check Also

बिजली विभाग की बड़ी लापरवाही बनी बाप बेटे की मौत का कारण

फ्रंट पेज (जालंधर) आज जालंधर में बिजली विभाग की लापरवाही के कारण बाप बेटे की …