Thursday , August 13 2020
Breaking News
Home / Uncategoriesed / ਜ਼ਿਲਾਂ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਵਿਚ ਪਹਿਲੀ ਵਾਰ 10 ਮਹਿਲਾਂ ਪੋਲਿੰਗ ਬੂਥ

ਜ਼ਿਲਾਂ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਵਿਚ ਪਹਿਲੀ ਵਾਰ 10 ਮਹਿਲਾਂ ਪੋਲਿੰਗ ਬੂਥ

ਡੀ.ਸੀ ਨੇ ਕਿਹਾ ਕਿ  ਇਹ ਕਦਮ ਮਹਿਲਾਂ ਸਸ਼ਕਤੀਕਰਨ  ਨੂੰ ਉਤਸ਼ਾਹਿਤ ਕਰੇਗਾ

ਜਲੰਧਰ: ਜਲੰਧਰ ਜ਼ਿਲ੍ਹੇ ਵਿਚ 19 ਸਤੰਬਰ ਨੂੰ ਹੋਣ ਵਾਲੀਆਂ 21 ਜ਼ਿਲ੍ਹਾ ਪ੍ਰੀਸ਼ਦ ਅਤੇ 191 ਪੰਚਾਇਤ ਸੰਮਤੀ ਦੀਆਂ ਚੋਣਾਂ ਵਿਚ  ਪਹਿਲੀ ਵਾਰੀ 10 ਮਹਿਲਾਂ ਪੋਲਿੰਗ ਬੂਥ ਬਣਾਏ ਗਏ ਹਨ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਵਾਰ 10 ਅਜਿਹੇ ਪੋਲਿੰਗ ਬੂਥਾਂ ਦੀ ਚੋਣ ਕੀਤੀ ਹੈ ਜਿਵੇਂ ਕਿ ਸਰਕਾਰੀ ਐਲੀਮੈਂਟਰੀ ਸਕੂਲ ਬੀਦੀਪੁਰ,ਸਰਕਾਰੀ ਐਲੀਮੈਂਟਰੀ ਸਕੂਲ ਹੀਰਾਪੁਰ,ਸਰਕਾਰੀ ਐਲੀਮੈਂਟਰੀ ਸਕੂਲ ਮਲਕੋਂ,ਸਰਕਾਰੀ ਐਲੀਮੈਂਟਰੀ ਸਕੂਲ ਤਰਾੜ,ਸਰਕਾਰੀ ਐਲੀਮੈਂਟਰੀ ਸਕੂਲ ਪੱਤੀ ਕਾਹਨਪੁਰ,ਸਰਕਾਰੀ ਹਾਈ ਸਕੂਲ ਭਗਵਾਨਪੁਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਜ਼ਾਰਾਂ, ਸਰਕਾਰੀ ਹਾਈ ਸਕੂਲ ਕਾਦੀਆਂ ਵਾਲੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੱਲ੍ਹਣ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਵਡਾਲਾ ਜਿਸ ਵਿਚ ਸਿਰਫ ਔਰਤਾਂ ਵਲੋਂ ਹੀ ਡਿਊਟੀ ਕੀਤੀ ਜਾਵੇਗੀ।  ਉਨਾਂ ਦੱਸਿਆਂ ਕਿ ਇਨਾਂ 10  ਪੋਲਿੰਗ ਬੂਥਾਂ ਦਾ ਪੋਲਿੰਗ ਅਤੇ ਸਕਿਰਟੀ ਸਟਾਫ ਵੀ ਮਹਿਲਾਂ ਹੋਵੇਗੀ।  ਉਨਾਂ ਦੱਸਿਆ ਕਿ ਇਹ ਕੁਝ ਲੋਕਾਂ ਦੀ ਸੋਚ ਹੈ ਕਿ ਔਰਤਾਂ ਚੋਣ ਡਿਊਟੀ ਨਹੀਂ ਕਰ ਸਕਦੀਆਂ , ਨੂੰ ਬਦਲਨ ਵਿਚ ਬਹੁਤ ਲਾਭਦਾਇਕ ਸਿੱਦ ਹੋਵੇਗਾ।  ਉਨਾਂ ਦੱਸਿਆ ਕਿ ਚੋਣ ਕਮਿਸ਼ਨ ਅਤੇ ਜ਼ਿਲ੍ਹਾਂ ਪ੍ਰਸ਼ਾਸਨ ਦਾ ਇਹ ਨਿਵੇਕਲਾ ਕਦਮ ਮਹਿਲਾਂ ਸਸ਼ਕਤੀਕਰਨ ਅਤੇ ਲਿੰਗ ਸਮਾਨਤਾ ਨੂੰ ਅੱਗੇ ਲਿਜਾਉਣ ਵਿਚ ਮਦਦ ਕਰੇਗਾ। ਉਨਾਂ ਦੱਸਿਆ ਕਿ ਇਹ ਕਦਮ ਜਿੱਥੇ ਮਹਿਲਾਂ ਪੋਲਿੰਗ ਸਟਾਫ ਵਿਚ ਆਤਮ ਵਿਸ਼ਵਾਸ਼ ਵਧਾਵੇਗਾ ਉਥੇ ਹੀ ਉਨਾਂ ਨੂੰ ਆਪਣੀ ਡਿਊਟੀ ਵਧੀਆਂ ਤਰੀਕੇ ਨਾਲ ਕਰਨ ਲਈ ਪ੍ਰੇਰਿਤ ਕਰੇਗਾ।  ਉਨਾਂ ਦੱਸਿਆ ਕਿ ਇਹ ਜੱਗ ਜਾਹਿਰ ਗੱਲ ਹੈ ਕਿ ਔਰਤਾਂ ਲੋਕ ਹਿੱਤ ਦੀ ਰਾਖੀ ਲਈ ਅਤੇ ਆਪਣੀ ਡਿਊਟੀ ਵਧੀਆਂ ਤਰੀਕੇ ਨਾਲ ਨਿਭਾਉਣ ਪ੍ਰਤੀ ਜ਼ਿਆਦਾ ਜ਼ਿੰਮੇਵਾਰ ਹਨ। ਉਨਾਂ ਕਿਹਾ ਕਿ ਮਹਿਲਾਵਾਂ ਨੂੰ ਚੋਣ ਡਿਊਟੀ ਤੇ ਤਾਇਨਾਤ ਕਰਨਾ ਜ਼ਿਲ੍ਹਾ ਪ੍ਰਸ਼ਾਸਨ ਤੇ ਲੋਕਾਂ ਦੇ ਵਿਚ ਫਰਕ ਨੂੰ ਖਤਮ ਕਰਨ ਵਿਚ ਸਹਾਈ ਸਿੱਧ ਹੋਵੇਗਾ।

About Front Page

Check Also

जालंधर में आज 17 कोरोना मरीज देखें सभी के नाम और एरिया।