Sunday , October 21 2018
Breaking News
Home / ਪੰਜਾਬੀ ਖ਼ਬਰਾਂ / ‘ਤੰਦਰੁਸਤ ਪੰਜਾਬ’ ਮਿਸ਼ਨ: ਖੇਤੀਬਾੜੀ ਵਿਭਾਗ ਵਲੋਂ ਕਿਸਾਨਾਂ ਨੂੰ ਲੋੜ ਤੋਂ ਬਗੈਰ ਝੋਨੇ ਦੀ ਫ਼ਸਲ ‘ਤੇ ਕੀਟ ਨਾਸ਼ਕਾਂ ਦੀ ਵਰਤੋਂ ਨਾ ਕਰਨ ਦਾ ਸੱਦਾ

‘ਤੰਦਰੁਸਤ ਪੰਜਾਬ’ ਮਿਸ਼ਨ: ਖੇਤੀਬਾੜੀ ਵਿਭਾਗ ਵਲੋਂ ਕਿਸਾਨਾਂ ਨੂੰ ਲੋੜ ਤੋਂ ਬਗੈਰ ਝੋਨੇ ਦੀ ਫ਼ਸਲ ‘ਤੇ ਕੀਟ ਨਾਸ਼ਕਾਂ ਦੀ ਵਰਤੋਂ ਨਾ ਕਰਨ ਦਾ ਸੱਦਾ

ਜਲੰਧਰ: ਜ਼ਿਲ੍ਹਾ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਅੱਜ ਜਲੰਧਰ-ਪਠਾਨਕੋਟ ਰੋਡ ‘ਤੇ ਸਥਿਤ ਪਿੰਡ ਸਰਮਸਤਪੁਰ ਵਿਖੇ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ।  ਖੇਤੀਬਾੜੀ ਵਿਭਾਗ ਦੇ ਮਾਹਿਰਾਂ ਜਿਸ ਵਿੱਚ ਖੇਤੀਬਾੜੀ ਵਿਕਾਸ ਅਫ਼ਸਰ ਸੁਰਜੀਤ ਸਿੰਘ, ਜ਼ਿਲ੍ਹਾ ਐਕਸਟੈਂਸ਼ਨ ਅਫ਼ਸਰ ਡਾ.ਮਨਿੰਦਰ ਸਿੰਘ ਵਲੋਂ  ਕਿਸਾਨਾਂ ਨਾਲ ਸਰਵਪੱਖੀ ਕੀੜ ਕੰਟਰੋਲ ਵਿਧੀ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ। ਉਨ੍ਹਾਂ ਵਲੋਂ ਕਿਸਾਨਾਂ ਨੂੰ ਕੀੜਿਆਂ ਦੇ ਲਾਭਾਂ ਅਤੇ ਨੁਕਸਾਨਾਂ ਬਾਰੇ ਦੱਸਿਆ ਗਿਆ। ਉਨ੍ਹਾਂ ਦੱਸਿਆ ਕਿ ਡਰੈਗਨ ਫਲਾਈ, ਡੈਮਸਫਲਾਈ, ਲੰਮੀਆਂ ਮੁੱਛਾਂ ਵਾਲੇ ਟਿੱਡੇ, ਮੱਕੜੀ ਫ਼ਸਲਾਂ ਦੇ ਰਾਖੇ ਹਨ ਜਦਕਿ ਪੱਤਾ ਲਪੇਟ ਸੁੰਡੀ, ਗੋਭ ਸੁੰਡੀ ਅਤੇ ਬੂਟਿਆਂ ਤੇ ਪੱਤਿਆਂ ਦੇ ਟਿੱਡੇ ਫ਼ਸਲਾਂ ਲਈ ਹਾਨੀਕਾਰਕ ਹਨ। ਮਾਹਿਰਾਂ ਵਲੋਂ ਦੱਸਿਆ ਕਿ ਲੋੜ ਤੋਂ ਬਿਨਾਂ ਕੀਟ ਨਾਸ਼ਕਾਂ ਦੀ ਵਰਤੋਂ ਜਿਥੇ ਖੇਤੀ ਲਾਗਤਾਂ ਨੂੰ ਵਧਾਉਂਦੀ ਹੈ ਉਥੇ ਵਾਤਾਵਰਣ ਨੂੰ ਵੀ ਦੂਸ਼ਿਤ ਕਰਦੀ ਹੈ। ਉਨ੍ਹਾਂ ਕਿਹਾ ਕਿ ਜਰੂਰਤ ਤੋਂ ਵੱਧ ਕੀਟ ਨਾਸ਼ਕਾਂ ਦੀ ਵਰਤੋਂ ਜ਼ਮੀਨ ਦੇ ਪ੍ਰਦੂਸ਼ਣ ਨੂੰ ਵਧਾਉਂਦਾ ਹੈ ਜੋ ਕਿ ਮਨੁੱਖੀ ਸਿਹਤ ਲਈ ਬਹੁਤ ਨੁਕਸਾਨਦਾਇਕ ਹੈ। ਉਨ੍ਹਾਂ ਕਿਹਾ ਕਿ ‘ਤੰਦਰੁਸਤ ਪੰਜਾਬ’ ਮਿਸ਼ਨ ਦਾ ਮੁੱਖ ਉਦੇਸ਼ ਕਿਸਾਨਾਂ ਨੂੰ ਜਰੂਰਤ ਅਨੁਸਾਰ ਕੀਟ ਨਾਸ਼ਕਾਂ ਦੀ ਵਰਤੋਂ ਪ੍ਰਤੀ ਜਾਗਰੂਕ ਕਰਕੇ ਵਾਤਾਵਰਣ ਨੂੰ ਸਾਫ਼ ਸੁਥਰਾ ਤੇ ਹਰਿਆ ਭਰਿਆ ਰੱਖਣਾ ਯਕੀਨੀ ਬਣਾਉਣਾ ਹੈ ਅਤੇ ਪੰਜਾਬ ਸਰਕਾਰ ਇਸ ਮੰਤਵ ਦੀ ਪ੍ਰਾਪਤੀ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

About Front Page

Check Also

‘ਤੰਦਰੁਸਤ ਪੰਜਾਬ’ ਮਿਸ਼ਨ ਤਹਿਤ ਲੋੜਵੰਦ ਲੋਕਾਂ ਤੱਕ ਮਿਆਰੀ ਸਿਹਤ ਸਹੂਲਤਾਂ ਪਹੁੰਚਾਉਣ ਲਈ ਅਨੇਕਾਂ ਉਪਰਾਲੇ ਕੀਤੇ ਜਾਂਦੇ -ਮੈਡੀਕਲ ਸੁਪਰਡੈਂਟ

ਦੰਦਾਂ ਦੀ ਮੁਫ਼ਤ ਜਾਂਚ ਸਬੰਧੀ ਪੰਦਰਵਾੜੇ ਦੌਰਾਨ 5000 ਤੋਂ ਵੱਧ ਮਰੀਜ਼ਾਂ ਦੀ ਜਾਂਚ 214 ਲੋੜਵੰਦਾਂ …

4 comments

  1. Woah! I’m really enjoying the template/theme of this site.
    It’s simple, yet effective. A lot of times it’s very hard to get that “perfect balance” between superb usability and
    appearance. I must say you have done a superb
    job with this. Also, the blog loads very fast for me on Opera.
    Excellent Blog!

  2. I studied in a number of faculties for appearing.

  3. This is what Technique Actors name ‘sense memory’.

  4. 9. UCLA School of Theater, Movie, and Tv.

Leave a Reply

Your email address will not be published.