Tuesday , February 25 2020
Breaking News
Home / Uncategoriesed / ਮੀਜ਼ਲ-ਰੂਬੈਲਾ ਮੁਹਿੰਮ ਸਬੰਧੀ ਬੱਚਿਆਂ ਦੇ ਮਾਪਿਆਂ ਤੇ ਸਕੂਲ ਮੁਖੀਆਂ ਨੂੰ ਜਾਗਰੂਕ ਕੀਤਾ ਜਾਵੇ-ਸਿਵਲ ਸਰਜਨ

ਮੀਜ਼ਲ-ਰੂਬੈਲਾ ਮੁਹਿੰਮ ਸਬੰਧੀ ਬੱਚਿਆਂ ਦੇ ਮਾਪਿਆਂ ਤੇ ਸਕੂਲ ਮੁਖੀਆਂ ਨੂੰ ਜਾਗਰੂਕ ਕੀਤਾ ਜਾਵੇ-ਸਿਵਲ ਸਰਜਨ

ਅਪ੍ਰੈਲ ਤੋਂ ਸੁਰੂ ਕੀਤੀ ਜਾ ਰਹੀ ਮੁਹਿੰਮ ਦੌਰਾਨ ਕੋਈ ਬੱਚਾ ਟੀਕਾਕਰਨ ਤੋਂ ਵਾਂਝਾ ਨਾ ਰਹੇ
 ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰਾਂ ਦੀ ਐਸੋਸੀਏਸ਼ਨ ਦੀ ਹੋਈ ਮੀਟਿੰਗ
ਜਲੰਧਰ : ਮੀਜ਼ਲ-ਰੂਬੈਲਾ ਮੁਹਿੰਮ ਸਬੰਧੀ ਬੱਚਿਆਂ ਦੇ ਮਾਪਿਆਂ ਅਤੇ ਸਕੂਲ ਮੁੱਖੀਆਂ ਨੂੰ ਵਿਸਥਾਰ ਵਿੱਚ ਜਾਣਕਾਰੀ ਮੁਹੱਈਆ ਕਰਵਾਈ ਜਾਵੇ ਤਾਂ ਜੋ ਇਸ ਸਬੰਧੀ ਬੱਚਿਆਂ ਦੇ ਮਾਪਿਆਂ ਵਿੱਚ ਪੈਦਾ ਹੋਏ ਸ਼ੰਕਿਆਂ ਨੂੰ ਦੂਰ ਕੀਤਾ ਜਾ ਸਕੇ। ਇਹ ਜਾਣਕਾਰੀ ਸਿਵਲ ਸਰਜਨ ਜਲੰਧਰ ਡਾ.ਜਸਪ੍ਰੀਤ ਕੌਰ ਨੇ ਅੱਜ ਮੀਜ਼ਲ-ਰੂਬੈਲਾ ਮੁਹਿੰਮ ਨੂੰ ਸਫ਼ਲਤਾਪੂਰਵਕ ਮੁਕੰਮਲ ਕਰਨ ਲਈ ਬੱਚਿਆਂ ਦੇ ਰੋਗਾਂ ਦੇ ਮਾਹਿਰਾਂ ਡਾਕਟਰਾਂ ਦੀ ਐਸੋਸੀਏਸ਼ਨ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਸਰਕਾਰ ਵਲੋਂ ਸੰਨ 2020 ਤੱਕ ਮੀਜ਼ਲ ਬਿਮਾਰੀ ਨੂੰ ਖ਼ਤਮ ਕਰਨ ਅਤੇ ਰੂਬੈਲਾ ਤੇ ਕਾਬੂ ਪਾਉਣ ਦਾ ਟੀਚਾ ਨਿਰਧਾਰਿਤ ਕੀਤਾ ਗਿਆ ਹੈ। ਇਸ ਮੌਕੇ ਡਾ.ਜਸਪ੍ਰੀਤ ਕੌਰ ਸਿਵਲ ਸਰਜਨ ਨੇ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰਾਂ ਤੋਂ ਆਸ ਪ੍ਰਗਟਾਈ ਕਿ ਉਹ ਇਸ ਮੁਹਿੰਮ ਵਿੱਚ ਪੂਰੀ ਤਨਦੇਹੀ ਨਾਲ ਕੰਮ ਕਰਨ ਤਾਂ ਕਿ 09 ਮਹੀਨੇ ਤੋਂ 15 ਸਾਲ ਦੀ ਉਮਰ ਤੱਕ ਦਾ ਕੋਈ ਵੀ ਬੱਚਾ ਅਪ੍ਰੈਲ ਮਹੀਨੇ ਤੋਂ ਸੁਰੂ ਕੀਤੀ ਜਾ ਰਹੀ ਮੀਜ਼ਲ-ਰੂਬੈਲਾ ਮੁਹਿੰਮ ਦੌਰਾਨ ਟੀਕਾਕਰਨ ਤੋਂ ਵਾਂਝਾ ਨਾ ਰਹਿ ਜਾਵੇ। ਇਸ ਮੌਕੇ ਮੀਜ਼ਲ-ਰੂਬੈਲਾ ਮੁਹਿੰਮ ਸਬੰਧੀ ਜਾਗਰੂਕਤਾ ਲਈ ਪੋਸਟਰ ਵੀ ਜਾਰੀ ਕੀਤਾ ਗਿਆ। ਜਿਲ੍ਹਾ ਐਪੀਡੀਮੋਲੋਜਿਸਟ ਡਾ.ਸਤੀਸ਼ ਕੁਮਾਰ ਨੇ ਮੀਜਲ ਅਤੇ ਰੂਬੈਲਾ  ਬਿਮਾਰੀਆਂ ਦੇ ਲੱਛਣਾਂ ਬਾਰੇ ਜਾਣਕਾਰੀ ਦਿੰਦਿਆਂ ਦਸਿਆ ਕਿ ਇਹ ਸਾਹ ਪ੍ਰਣਾਲੀ ਦਾ ਵਾਇਰਲ ਇੰਨਫੈਕਸ਼ਨ ਹੈ ਜ਼ੋ ਇੱਕ ਮਰੀਜ ਰਾਂਹੀ ਖਾਂਸੀ ਕਰਨ ਜਾਂ ਛਿੱਕਣ ਨਾਲ ਦੂਸਰੇ ਵਿਅਕਤੀ ਤੱਕ ਫੈਲਦਾ ਹੈ ਇਸਦੇ ਨਾਲ ਹੀ ਉਨ੍ਹਾ ਜਾਣਕਾਰੀ ਦਿੰਦਿਆਂ ਦੱਸਿਆ ਕੇ ਇਸ ਵਿਚ ਮਰੀਜ ਨੂੰ ਬੁਖਾਰ,ਸੁੱਕੀ ਖਾਂਸੀ,ਨੱਕ ਵੱਗਣਾ ਗਲੇ ਦਾ ਦੁਖਣਾ,ਅੱਖਾਂ ਵਿਚ ਜਲਣ ਹੋਣੀ,ਮੂੰਹ ਦੇ ਅੰਦਰ ਛੋਟੇ ਸਫ਼ੇਦ ਨਿਸ਼ਾਨਾ ਦਾ ਹੋਣਾ,ਚਮੜੀ ਦਾ ਰੰਗ ਲਾਲ ਹੋ ਜਾਣਾ ਅਤੇ ਮਰੀਜ ਸੁਸਤ ਰਹਿੰਦਾ ਹੈ। ਇਸ ਮੀਟਿੰਗ ਦੌਰਾਨ ਡਾ. ਤਰਸੇਮ ਸਿੰਘ ਜਿਲ੍ਹਾ ਟੀਕਾਕਰਨ ਅਫਸਰ, ਡਾ.ਮਨੀਸ਼ ਐਮ.ਓ ਸਿਵਲ ਹਸਪਤਾਲ, ਡਾ.ਪ੍ਰੀਤਕਮਲ, ਸ਼੍ਰੀ ਕ੍ਰਿਪਾਲ ਸਿੰਘ ਝੱਲੀ,ਆਈ.ਏ.ਪੀ. ਦੇ ਪ੍ਰਧਾਨ ਡਾ.ਟੀ.ਐਸ. ਰੰਧਾਵਾ, ਡਾ.ਰਵੀ ਪਾਲ,ਡਾ.ਗੌਤਮ ਚਾਵਲਾ,ਡਾ.ਗੁਰਦੀਪ ਸਿੰਘ,ਡਾ.ਜਤਿੰਦਰ,ਸ਼੍ਰੀ ਰਾਜੀਵ ਡਾਂਡਾ ਸੀ.ਡੀ.ਪੀ.ਓ ਸ਼ਾਹਕੋਟ,ਸ਼੍ਰੀਮਤੀ ਗੀਤਾ ਰਾਣੀ ਸੀ.ਡੀ.ਪੀ.ਓ ਜਲੰਧਰ ਵੇਸਟ,ਸ਼੍ਰੀਮਤੀ ਤਜਿੰਦਰ ਕੌਰ ਸੀ.ਡੀ.ਪੀ.ਓ ਆਦਮਪੁਰ ਹਾਜ਼ਰ ਸਨ।

About Front Page

Check Also

आज का राशिफल

आज का राशिफल मेष राशि | Aaj ka Rashifal mesh Rashi मेष राशि (Mesh Rashi) मेष राशि वालों के लिए …